ਨਵੀਂ ਦਿੱਲੀ-ਬੀਮਾਰੀਆਂ ਨਾਲ ਲੋਕਾਂ ਦਾ ਪੁਰਾਣਾ ਰਿਸ਼ਤਾ ਹੈ। ਦੇਸ਼ਾਂ-ਵਿਦੇਸ਼ਾਂ 'ਚ ਰਹਿੰਦੇ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਗ੍ਰਸਤ ਹੁੰਦੇ ਹਨ ਜਾਂ ਹੋ ਜਾਂਦੇ ਹਨ। ਕਈ ਬੀਮਾਰੀਆਂ ਛੋਟੀਆਂ ਹੁੰਦੀਆਂ ਹਨ, ਜੋ ਇਨਸਾਨ ਨੂੰ ਆਮ ਤੌਰ 'ਤੇ ਹੁੰਦੀਆਂ ਰਹਿੰਦੀਆਂ ਹਨ ਤੇ ਜੋ ਇਕ-ਦੋ ਦਿਨ 'ਚ ਠੀਕ ਵੀ ਹੋ ਜਾਂਦੀਆਂ ਪਰ ਕਈ ਬੀਮਾਰੀਆਂ ਇੰਨੀਆਂ ਭਿਆਨਕ ਹੁੰਦੀਆਂ ਹਨ ਕਿ ਉਨ੍ਹਾਂ ਦਾ ਕੋਈ ਇਲਾਜ ਵੀ ਨਹੀਂ ਹੁੰਦਾ, ਉਸ ਨਾਲ ਵਿਅਕਤੀ ਦੀ ਮੌਤ ਹੀ ਹੁੰਦੀ ਹੈ, ਜਿਵੇਂ ਏਡਜ਼, ਕੈਂਸਰ ਆਦਿ। ਇਹ ਇਨਸਾਨ ਨੂੰ ਦੁਨੀਆ ਤੋਂ ਰੁਖਸੁਤ ਕਰਕੇ ਹੀ ਸਾਹ ਲੈਂਦੀਆਂ ਹਨ। ਇਸ ਸਾਲ ਜਿਹੜੀ ਬੀਮਾਰੀ ਸਭ ਤੋਂ ਜ਼ਿਆਦਾ ਲੋਕਾਂ 'ਤੇ ਕਹਿਰ ਬਣ ਕੇ ਟੁੱਟੀ ਉਹ ਹੈ 'ਇਬੋਲਾ'।
ਇਬੋਲਾ ਜੋ ਵਿਦੇਸ਼ਾਂ ਤੋਂ ਸ਼ੁਰੂ ਹੋਈ ਤੇ ਉਸਨੇ ਭਾਰਤ 'ਚ ਦਸਤਕ ਦੇਣ ਲਈ ਜ਼ਰਾ ਦੇਰ ਨਾ ਲਾਈ। ਦਿਨਾਂ, ਮਹੀਨਿਆਂ 'ਚ ਇਸ ਤਰ੍ਹਾਂ ਫੈਲਦੀ ਹੈ ਜਿਵੇਂ ਜੰਗਲ 'ਚ ਅੱਗ ਫੈਲਦੀ ਹੈ। ਇਸ ਬੀਮਾਰੀ 'ਤੇ ਚਾਨਣਾ ਪਾਉਂਦੇ ਹੋਏ ਤੁਹਾਨੂੰ ਦੱਸ ਰਹੇ ਹਾਂ ਕਿ ਕਿਥੋਂ ਆਈ, ਕਿਵੇਂ ਫੈਲਦੀ ਹੈ ਤੇ ਇਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ।
ਕੀ ਹੈ ਇਬੋਲਾ-ਇਬੋਲਾ, ਚਮਗਿੱਦੜ ਇਬੋਲਾ ਵਾਇਰਸ ਦਾ ਮੂਲ ਸਰੋਤ ਹੈ। ਇਹ ਬੀਮਾਰੀ ਚਮਗਿੱਦੜ ਤੋਂ ਪੈਦਾ ਹੋਈ ਹੈ। ਇਹ ਬੀਮਾਰੀ 2 ਤੋਂ 21 ਦਿਨਾਂ ਦੇ ਅੰਦਰ ਵਿਅਕਤੀ ਦੇ ਸਰੀਰ 'ਚ ਫੈਲ ਜਾਂਦੀ ਹੈ, ਜਿਸ ਕਾਰਨ ਮਨੁੱਖ ਦੀਆਂ ਕੋਸ਼ਿਕਾਵਾਂ ਤੋਂ ਸਾਈਟ੍ਰੋਕਾਈਨ ਪ੍ਰੋਟੀਨ ਬਾਹਰ ਆਉਣ ਲੱਗਦਾ ਹੈ। ਕੋਸ਼ਿਕਾਵਾਂ ਨਾੜਾਂ ਨੂੰ ਛੱਡ ਦਿੰਦੀਆਂ, ਜਿਸ ਕਾਰਨ ਉਨ੍ਹਾਂ 'ਚੋਂ ਖੂਨ ਨਿਕਲਦਾ ਹੈ।
ਕਿਵੇਂ ਫੈਲਦਾ ਹੈ ਇਬੋਲਾ ਵਾਇਰਸ -ਇਬੋਲਾ ਵਾਇਰਸ ਬਹੁਤ ਤੇਜ਼ੀ ਤੇ ਆਸਾਨੀ ਨਾਲ ਫੈਲ ਜਾਂਦਾ ਹੈ। ਇਹ ਗ੍ਰਸਤ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਸਾਹਮਣੇ ਵਾਲੇ ਨੂੰ ਹੋ ਜਾਂਦਾ ਹੈ। ਮਰੀਜ਼ ਦਾ ਖੂਨ, ਪਸੀਨਾ ਤੇ ਉਸ ਨੂੰ ਛੂਹਣਾ ਇਸ ਦੇ ਮੁੱਖ ਕਾਰਨ ਹਨ।
ਕਿਥੋਂ ਆਇਆ ਇਬੋਲਾ ਵਾਇਰਸ-ਇਬੋਲਾ ਵਾਇਰਸ ਤੋਂ ਪੈਦਾ ਹੋਈ ਭਿਆਨਕ ਬੀਮਾਰੀ ਦੀ ਪਛਾਣ ਸਭ ਤੋਂ ਪਹਿਲਾਂ 1976 'ਚ ਅਫਰੀਕਾ ਦੇ ਜੰਗਲਾਂ 'ਚ ਕਾਂਗੋ ਦੀ ਇਬੋਲਾ ਨਦੀ ਦੇ ਨੇੜੇ ਇਕ ਪਿੰਡ 'ਚ ਹੋਈ ਸੀ। ਇਸ ਲਈ ਇਸਦਾ ਨਾਂ ਇਬੋਲਾ ਪੈ ਗਿਆ। ਇਹ ਇਕ ਸੰਕ੍ਰਾਮਕ ਰੋਗ ਹੈ।
ਕਿਹੜੇ-ਕਿਹੜੇ ਦੇਸ਼ਾਂ 'ਚ ਫੈਲ ਚੁੱਕਿਆ ਹੈ ਇਬੋਲਾ ਵਾਇਰਸ-ਇਹ ਵਾਇਰਸ ਪੱਛਮੀ ਅਫਰੀਕਾ ਦੇ ਦੇਸ਼ਾਂ-ਸਿਏਰਾ ਲਿਓਨ, ਗਿਨੀ ਤੇ ਲਾਇਬੇਰੀਆ 'ਚ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ। ਇਸ ਨਾਲ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਭਾਰਤ ਦੀ ਰਾਜਧਾਨੀ 'ਚ ਵੀ ਦਸਤਕ ਦੇ ਦਿੱਤੀ ਹੈ।
ਇਬੋਲਾ ਦੇ ਲੱਛਣ-1.ਪੱਠਿਆਂ 'ਚ ਕਮਜ਼ੋਰੀ, ਤੇਜ਼ ਸਿਰਦਰਦ, ਗਲਾ ਦਰਦ।
2.ਉਲਟੀ, ਡਾਇਰੀਆ ਤੇ ਬਾਹਰੀ ਖੂਨ ਵੱਗਣਾ।
3.ਰੰਗ ਪੀਲਾ ਪੈ ਜਾਣਾ।
4.ਅੱਖਾਂ ਦੀ ਰੌਸ਼ਨੀ 'ਤੇ ਫਰਕ ਪੈਣਾ।
5.ਤੇਜ਼ ਰੌਸ਼ਨੀ ਬਰਦਾਸ਼ਤ ਨਾ ਹੋਣਾ।
6.ਵਾਲ ਝੜ ਜਾਣਾ।
7.ਤੇਜ਼ ਬੁਖਾਰ ਰਹਿਣਾ।
ਇਸ ਬੀਮਾਰੀ ਦੌਰਾਨ ਸਰੀਰ ਉਪਰ ਹੈਮਰਿਜ ਰੈਸ਼ਜ ਦਿਖਾਈ ਦੇਣ ਲੱਗ ਜਾਂਦੇ ਹਨ, 7 ਤੋਂ 9 ਦਿਨ ਬੁਖਾਰ, ਸਿਰਦਰਦ,ਪੱਠਿਆ 'ਚ ਦਰਦ ਰਹਿੰਦਾ ਹੈ। 10ਵੇਂ ਦਿਨ ਖੂਨ ਦੀਆਂ ਉਲਟੀਆਂ ਆਉਂਦੀਆਂ ਹਨ, 11ਵੇਂ ਦਿਨ ਦਿਮਾਗ, ਨੱਕ, ਅੱਖਾ ਕੰਮ ਕਰਨੀਆਂ ਬੰਦ ਕਰ ਦਿੰਦੀਆਂ ਹਨ, 12ਵੇਂ ਦਿਨ ਬੇਅਰਾਮੀ, ਖੂਨ ਨਿਕਲਣਾ ਤੇ ਅੰਤ 'ਚ ਮੌਤ ਹੋ ਜਾਂਦੀ ਹੈ।
ਇਬੋਲਾ ਦਾ ਇਲਾਜ-
ਇਬੋਲਾ ਦਾ ਕੋਈ ਪੱਕਾ ਇਲਾਜ ਨਹੀਂ ਲੱਭਿਆ ਹੈ। ਮਰੀਜ਼ ਨੂੰ ਬਿਲਕੁਲ ਵੱਖ ਰੱਖਦੇ ਹੋਏ ਉਸਦਾ ਇਲਾਜ ਕੀਤਾ ਜਾਂਦਾ ਹੈ। ਇਸ ਦੌਰਾਨ ਮਰੀਜ਼ ਦੇ ਸਰੀਰ 'ਚ ਪਾਣੀ ਦੀ ਕਮੀ ਨਹੀਂ ਆਉਣੀ ਚਾਹੀਦੀ, ਆਕਸੀਜਨ ਤੇ ਬਲੈਡ ਪ੍ਰੈਸ਼ਰ ਆਮ ਰੱਖੇ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੈਨੇਡਾ ਤੇ ਚੀਨ ਵਰਗੇ ਦੇਸ਼ ਇਸਦੀਆਂ ਪ੍ਰਯੋਗਾਤਮਿਕ ਦਵਾਈਆਂ ਬਣਾਈਆਂ ਹਨ। ਜਿਨ੍ਹਾਂ ਨਾਲ ਮਰੀਜ਼ਾਂ ਦਾ ਕਾਫੀ ਹੱਦ ਤੱਕ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਡਾਕਟਰਾਂ ਨੂੰ ਮਰੀਜ਼ਾਂ ਦੀ ਦੇਖ-ਭਾਲ ਲਈ ਖਾਸ ਕਿਸਮ ਦੀ ਕਿੱਟ ਦਿੱਤੀ ਜਾਂਦੀ ਹੈ। ਜਿਸ ਨੂੰ ਪਾ ਕੇ ਉਹ ਮਰੀਜ਼ਾਂ ਦੀ ਸੰਪਰਕ 'ਚ ਆਉਂਦੇ ਹਨ।
ਚੀਨ ਨੇ ਤਿਆਰ ਕੀਤੀ ਇਬੋਲਾ ਦੀ ਦਵਾਈ-ਚੀਨ ਦੀ ਇਕ ਦਵਾਈ ਨਿਰਮਾਤਾ ਕੰਪਨੀ ਨੇ ਇਬੋਲਾ ਵਾਇਰਸ ਦੀ ਦਵਾਈ ਦੀ ਵਰਤੋਂ ਲਈ ਪੱਛਮੀ ਅਫਰੀਕਾ ਭੇਜੀ ਸੀ, ਜਿਥੇ ਇਸ ਵਾਇਰਸ ਦਾ ਜ਼ਿਆਦਾ ਕਹਿਰ ਹੁੰਦਾ ਹੈ। ਇਸ ਦਵਾਈ ਦਾ ਨਾਂ ਜੇ.ਕੇ.05 ਰੱਖਿਆ ਹੈ। ਲੋੜ ਪੈਣ 'ਤੇ ਹੋਰ ਦਵਾਈ ਭੇਜੀ ਜਾ ਸਕਦੀ ਹੈ।
ਹੁਣ ਤੱਕ ਇਸ ਨਾਲ ਕਿੰਨੇ ਮੌਤ ਦੀ ਬੁੱਕ 'ਚ ਚੱਲੇ ਗਏ-ਅਫਰੀਕਾ 'ਚ ਇਬੋਲਾ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 7518 ਤੱਕ ਪੁੱਜ ਚੁੱਕੀ ਹੈ। ਇਬੋਲਾ ਦੇ ਹੁਣ ਤੱਕ 19340 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਮੰਗਲਵਾਰ ਨੂੰ ਦੱਸਿਆ ਕਿ ਅਫਰੀਕੀ ਦੇਸ਼ ਗਿਨੀ, ਲਾਇਬੇਰੀਆ ਤੇ ਸਿਏਰਾ ਲਿਓਨ 'ਚ ਇਬੋਲਾ ਬੀਮਾਰੀ ਨਾਲ ਪਿਛਲੇ ਤਿੰਨ ਦਿਨਾਂ 'ਚ 140 ਤੋਂ ਜ਼ਿਆਦਾ ਮੌਤਾ ਹੋਈਆਂ ਹਨ। ਇਸ ਬੀਮਾਰੀ ਨਾਲ ਗ੍ਰਸਤ ਸਭ ਤੋਂ ਜ਼ਿਆਦਾ ਮਾਮਲੇ 8939 ਸਿਏਰਾ ਲਿਓਨ 'ਚ ਦਰਜ ਕੀਤੇ ਗਏ ਹਨ ਜਦੋਂਕਿ 7830 ਤੇ ਗਿਨੀ 'ਚ 2571 ਮਾਮਲੇ ਦਰਜ ਕੀਤੇ ਗਏ ਹਨ। ਇਸ ਨਾਲ ਸਭ ਤੋਂ ਜ਼ਿਆਦਾ ਮੌਤ 3376 ਲਾਇਬੇਰੀਆ 'ਚ ਹੋਈਆਂ ਹਨ ਜਦੋਂ ਸਿਏਰਾ ਲਿਓਨ 'ਚ 2556 ਮੌਤਾਂ ਹੋਈਆਂ ਹਨ।
ਟਾਈਮ ਪਰਸਨ ਆਫ ਦਿ ਈਅਰ ਬਣੇ ਇਬੋਲਾ ਡਾਕਟਰ-ਪ੍ਰਸਿੱਧ ਅਮਰੀਕੀ ਮੈਗਜ਼ੀਨ ਟਾਈਮ ਨੇ ਇਬੋਲਾ ਵਾਇਰਸ ਨਾਲ ਪੀੜਤ ਲੋਕਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਤੇ ਨਰਸਾਂ ਨੂੰ 2014 ਦਾ 'ਪਰਸਨ ਆਫ ਦਿ ਈਅਰ' ਚੁਣਿਆ। ਮੈਗਜ਼ੀਨ ਨੇ ਆਨਲਾਈਨ ਪੋਲ ਤੋਂ ਬਾਅਦ ਇਬੋਲਾ ਸਹਾਇਤਾ ਕਰਮਚਾਰੀਆਂ ਸਮੇਤ ਅੱਠ ਫਾਈਨਲਿਸਟ ਚੁਣੇ ਸਨ। ਆਪਣੀ ਜਾਨ ਖਤਰੇ 'ਚ ਪਾ ਕੇ ਇਬੋਲਾ ਪੀੜਤਾਂ ਦਾ ਇਲਾਜ ਕਰਨ ਵਾਲੇ ਡਾਕਟਰ ਤੇ ਨਰਸਾਂ ਨੂੰ 'ਪਰਸਨ ਆਫ ਦਿ ਈਅਰ' ਚੁਣ ਦਾ ਕਾਰਨ ਦੱਸਦੇ ਹੋਏ ਮੈਗਜ਼ੀਨ ਦੇ ਬੁਲਾਰੇ ਨੇ ਕਿਹਾ ਕਿ ਜਦੋਂ ਇਸ ਵਿਸ਼ਵ ਵਿਆਪੀ ਬੀਮਾਰੀ ਨਾਲ ਲੜਨ ਲਈ ਸਰਕਾਰਾਂ ਤੱਕ ਤਿਆਰ ਨਹੀਂ ਸਨ, ਉਸ ਸਮੇਂ ਸੀਮਿਤ ਸਾਧਨਾਂ ਦੇ ਬਾਵਜੂਦ ਇਨ੍ਹਾਂ ਡਾਕਟਰਾਂ ਤੇ ਨਰਸਾਂ ਨੇ ਪਹਿਲ ਕੀਤੀ। ਟਾਈਮ ਨੇ ਲਿਖਿਆ ਹੈ ਸਰਕਾਰਾਂ ਤਿਆਰ ਨਹੀਂ ਸਨ। ਵਿਸ਼ਵ ਸਿਹਤ ਸੰਗਠਨ ਟਾਲ ਮਟੋਲ ਕਰ ਰਿਹਾ ਸੀ ਪਰ ਪੂਰੀ ਦੁਨੀਆ ਦੇ ਡਾਕਟਰਾਂ ਤੇ ਨਰਸਾਂ ਨੇ ਇਬੋਲਾ ਖਿਲਾਫ ਲੜਾਈ ਦੀ ਮੁਹਿੰਮ ਨੂੰ ਅੱਗੇ ਵਧਾਇਆ।'
ਇਸ ਬੀਮਾਰੀ ਦਾ ਪਤਾ ਲੱਗਦੇ ਹੀ ਦੇਸ਼ਾਂ-ਵਿਦੇਸ਼ਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ। ਵੱਖ-ਵੱਖ ਦੇਸ਼ਾਂ 'ਚ ਅਲਾਰਟ ਜਾਰੀ ਕਰ ਦਿੱਤਾ ਗਿਆ। ਅਮਰੀਕਾ ਦੇ ਕੈਲੀਫੋਰਨੀਆ 'ਚ ਇਬੋਲਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ 21 ਦਿਨਾਂ ਲਈ ਵੱਖਰੇ ਰੱਖਣ ਦੇ ਹੁਕਮ ਦਿੱਤੇ ਗਏ। ਇਸ ਮਾਰੂ ਬੀਮਾਰੀ ਤੋਂ ਉਸ ਸਮੇਂ ਹੋਰ ਡਰ ਲੱਗਣ ਲੱਗ ਗਿਆ ਜਦੋਂ ਇਸਦਾ ਇਲਾਜ ਕਰਨ ਵਾਲੇ ਡਾਕਟਰ ਤੇ ਨਰਸ ਵੀ ਇਸਦੀ ਲਪੇਟ 'ਚ ਆਉਣ ਲੱਗ ਗਏ। ਡਲਾਸ ਦੀ ਇਕ ਨਰਸ ਥਾਮਸ ਡੰਕਨ ਨਾਂ ਦੀ ਮਰੀਜ਼ ਦੀ ਦੇਖ-ਭਾਲ ਕਰ ਰਹੀ ਸੀ, ਜੋ ਕਿ ਇਸ ਬੀਮਾਰੀ ਨਾਲ ਗ੍ਰਸਤ ਸੀ, ਉਸਦੀ ਤਾਂ ਮੌਤ ਹੋ ਗਈ ਪਰ ਨਾਲ ਹੀ ਨਰਸ ਇਸਦੀ ਲਪੇਟ 'ਚ ਆ ਗਈ। ਪੂਰੀ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਸੀ। ਇਹ ਦਹਿਸ਼ਤ। ਇਬੋਲਾ ਨਾਲ ਮਰ ਚੁੱਕੇ ਲੋਕ ਮੁੜ ਜ਼ਿੰਦਾ ਹੋਣ ਲੱਗ ਗਏ ਸਨ। ਮੀਡੀਆ 'ਚ ਆਈਆਂ ਇਹ ਖਬਰਾਂ ਅਫਰੀਕੀ ਦੇਸ਼ਾਂ ਦੇ ਨਾਲ-ਨਾਲ ਪੂਰੀ ਦੁਨੀਆ 'ਚ ਜੰਗਲ ਦੀ ਅੱਗ ਵਾਂਗ ਫੈਲ ਗਈਆਂ ਸਨ।
'ਆਪ' ਨੇ ਜਾਰੀ ਕੀਤੀ 5ਵੀਂ ਸੂਚੀ
NEXT STORY