ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ 'ਚ ਵੱਡੀ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੀ ਕੰਨਿਆ ਭਰੂਣ ਹੱਤਿਆ ਦੇ ਚਲਨ ਦੀ ਨਿੰਦਾ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਇਸ ਤੋਂ ਵੱਡਾ ਕੋਈ ਪਾਪ ਕੁਝ ਵੀ ਨਹੀਂ ਹੈ। ਉਨ੍ਹਾਂ ਨੇ ਇਸ ਨੂੰ ਗੰਭੀਰ ਸਮੱਸਿਆ ਖਿਲਾਫ ਸਮਾਜ ਨੂੰ ਝਰਝੋਰਨ ਲਈ ਕਲਾ ਤੇ ਸੱਭਿਆਚਾਰ ਦੇ ਖੇਤਰ 'ਚ ਕੰਮ ਕਰਨ ਵਾਲੇ ਲੋਕਾਂ ਤੋਂ ਮਦਦ ਮੰਗੀ।
ਕਾਸ਼ੀ ਹਿੰਦੂ ਯੂਨੀਵਰਸਿਟੀ (ਬੀ.ਐੱਚ.ਯੂ) 'ਚ 'ਸੁਸ਼ਾਸਨ ਦਿਵਸ' ਸਮਾਰੋਹ ਦੇ ਤਹਿਤ ਆਯੋਜਿਤ ਇਕ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਦੇਸ਼ 'ਚ ਜਿੱਥੇ ਰਾਣੀ ਲਕਸ਼ਮੀ ਬਾਈ ਦੀ ਸ਼ਲਾਘਾ ਹੁੰਦੀ ਹੋਵੇ, ਉੱਥੇ ਹੀ ਕੰਨਿਆ ਭਰੂਣ ਹੱਤਿਆ ਦਾ ਚਲਨ ਹੈ। ਇਸ ਤੋਂ ਵੱਡਾ ਪਾਪ ਤਾਂ ਕੁਝ ਵੀ ਨਹੀਂ ਹੈ।
ਰਾਜਨਾਥ ਦੇ ਹੈਲੀਕਾਪਟਰ 'ਚ ਤਕਨੀਕੀ ਗੜਬੜੀ ਆਈ
NEXT STORY