ਨਵੀਂ ਦਿੱਲੀ- ਭਾਰਤੀ ਕੰਪਨੀਆਂ ਨੇ ਆਪਣੇ ਕਾਰੋਬਾਰੀ ਵਿਸਥਾਰ ਅਤੇ ਕਾਰਜਸ਼ੀਲ ਪੂੰਜੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਸਾਲ ਘੱਟ ਤੋਂ ਘੱਟ 8000 ਕਰੋੜ ਰੁਪਏ ਮੁੱਲ ਦੇ ਸ਼ੁਰੂਆਤੀ ਜਨਤਕ ਨਿਰਗਮਾਂ (ਆਈ.ਪੀ.ਓ.) ਦੀ ਯੋਜਨਾ ਬਣਾਈ ਹੈ। ਕੰਪਨੀਆਂ ਨੂੰ ਉਮੀਦ ਹੈ ਕਿ ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ ਆਉਣ ਵਾਲੇ ਸਮੇਂ 'ਚ ਵੀ ਬਣੀ ਰਹੇਗੀ।
ਆਉਣ ਵਾਲੇ ਆਈ.ਪੀ.ਓ. ਨਾਲ ਪੂੰਜੀ ਬਾਜ਼ਾਰ 'ਚ ਉੱਤਰਨ ਦੀ ਇੱਛਾ ਰੱਖਣ ਵਾਲੀਆਂ ਕੰਪਨੀਆਂ 'ਚ ਵੀਡੀਓਕਾਨ ਡੀ. 2 ਐਚ., ਲਵਾਸਾ ਕਾਰਪੋਰੇਸ਼ਨ, ਐਡਲੈਬਸ ਐਂਟਰਟੇਨਮੈਂਟ, ਰਾਸ਼ਟਰੀ ਇਸਪਾਤ ਨਿਗਮ ਲਿਮਟਿਡ ਅਤੇ ਐਮ.ਈ.ਪੀ. ਇੰਫ੍ਰਾਸਟਰਕਚਰ ਡਿਵੈਲਪਰਸ ਸ਼ਾਮਲ ਹਨ।
ਚਿਕਿਤਸਾ ਉਪਕਰਨਾਂ 'ਚ 100 ਫੀਸਦੀ ਐੱਫ.ਡੀ.ਆਈ. ਨਾਲ ਅਮਰੀਕੀ ਨਿਵੇਸ਼ ਵਧੇਗਾ : ਐਸੋਚੈਮ
NEXT STORY