ਮੁੰਬਈ- ਬੀਮਾ ਖੇਤਰ 'ਚ ਪੋਂਜੀ ਜਿਹੀਆਂ ਗਤੀਵਿਧੀਆਂ 'ਤੇ ਰੋਕ ਲਗਾਉਣ ਦੇ ਲਈ ਨਵੇਂ ਆਰਡੀਨੈਂਸ 'ਚ ਬੀਮਾ ਉਤਪਾਦਾਂ ਦੀ ਵਿਕਰੀ ਦੇ ਲਈ ਬਹੁਪੱਧਰੀ ਏਜੰਟ ਢਾਂਚੇ 'ਤੇ ਰੋਕ ਲਗਾਈ ਗਈ ਹੈ। ਨਾਲ ਹੀ ਇਸ 'ਚ ਬਹੁਪੱਧਰੀ ਮਾਰਕੀਟਿੰਗ (ਐੱਮ.ਐੱਲ.ਐੱਮ.) ਸਕੀਮਾਂ ਦੇ ਜ਼ਰੀਏ ਲੋਕਾਂ ਨੂੰ ਬੀਮਾ ਪਾਲਿਸੀ ਖਰੀਦਣ ਜਾਂ ਉਸ ਦਾ ਨਵੀਨੀਕਰਨ ਕਰਾਉਣ ਦੇ ਲਈ ਵਰਗਲਾਉਣ ਵਾਲੀਆਂ ਪੇਸ਼ਕਸ਼ਾਂ 'ਤੇ ਵੀ ਰੋਕ ਲਗਾਈ ਗਈ ਹੈ।
ਹਾਲ ਹੀ 'ਚ ਜਾਰੀ ਆਰਡੀਨੈਂਸ ਦੇ ਤਹਿਤ ਬੀਮਾ ਕੰਪਨੀਆਂ ਕਿਸੇ ਵੀ 'ਪ੍ਰਧਾਨ ਏਜੰਟ', 'ਮੁੱਖ ਏਜੰਟ' ਅਤੇ 'ਵਿਸ਼ੇਸ਼ ਏਜੰਟ' ਦੀ ਨਿਯੁਕਤੀ ਨਹੀਂ ਕਰ ਸਕਦੀ ਅਤੇ ਨਾ ਹੀ ਇਸ ਦੇ ਜ਼ਰੀਏ ਕੋਈ ਬੀਮਾ ਸੌਦਾ ਕਰ ਸਕਦੀ ਹੈ। ਏਜੰਟਾਂ ਵੱਲੋਂ ਮੋਟਾ ਕਮਿਸ਼ਨ ਕਮਾਉਣ ਦੇ ਲਾਲਚ ਵਿਚ ਬੀਮਾ ਉਤਪਾਦਾਂ ਦੇ ਵਰਗਲਾਉਣ ਵਾਲੇ ਢੰਗ 'ਤੇ ਰੋਕ ਲਗਾਉਣ ਦੇ ਲਈ ਇਹ ਵਿਵਸਥਾ ਕੀਤੀ ਗਈ ਹੈ। ਆਰਡੀਨੈਂਸ 'ਚ ਇਹ ਵੀ ਵਿਵਸਥਾ ਕੀਤੀ ਗਈ ਹੈ ਕਿ ਕੋਈ ਵੀ ਵਿਅਕਤੀ ਇਕ ਜੀਵਨ ਬੀਮਾ, ਇਕ ਸਧਾਰਨ ਬੀਮਾ ਕੰਪਨੀ, ਇਕ ਸਿਹਤ ਬੀਮਾ ਕੰਪਨੀ ਤੋਂ ਵੱਧ ਦੇ ਲਈ ਬੀਮਾ ਏਜੰਟ ਦੇ ਤੌਰ 'ਤੇ ਕੰਮ ਨਹੀਂ ਕਰ ਸਕਦਾ।
ਇਸ ਤੋਂ ਇਲਾਵਾ ਬੀਮਾ ਰੈਗੁਲੇਟਰੀ ਇਰਡਾ ਨੂੰ ਇਹ ਯਕੀਨੀ ਕਰਨ ਦੇ ਲਈ ਕਿ ਇਕ ਏਜੰਟ ਵੱਲੋਂ ਵੱਖ-ਵੱਖ ਬਲਾਕਾਂ ਵਿਚ ਦੋ ਜਾਂ ਦੋ ਤੋਂ ਵੱਧ ਕੰਪਨੀਆਂ ਦੀ ਨੁਮਾਇੰਦਗੀ ਕਰਦੇ ਹੋਏ ਹਿੱਤਾਂ ਦਾ ਟਕਰਾਅ ਨਾ ਹੋਵੇ, ਜ਼ਰੂਰੀ ਨਿਯਮ ਬਣਾਉਣ ਨੂੰ ਕਿਹਾ ਗਿਆ ਹੈ।
ਫੇਸਬੁੱਕ, ਟਵਿੱਟਰ ਰਾਹੀਂ ਨਿਵੇਸ਼ ਨੂੰ ਅੱਗੇ ਵਧਾਇਆ ਜਾਵੇਗਾ
NEXT STORY