ਨਵੀਂ ਦਿੱਲੀ- ਸਰਕਾਰ ਨਿਵੇਸ਼ ਪ੍ਰੋਗਰਾਮਾਂ ਪ੍ਰਤੀ ਰੂਚੀ ਵਧਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਟਵਿੱਟਰ ਦੀ ਵੱਡੇ ਪੱਧਰ 'ਤੇ ਵਰਤੋਂ ਕਰਨ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦਾ ਇਰਾਦਾ ਇਸ ਦੇ ਰਾਹੀਂ ਨਿਵੇਸ਼ਕਾਂ, ਉੱਚ ਜਾਇਦਾਦ ਵਾਲੇ ਲੋਕਾਂ ਅਤੇ ਹੋਰ ਦੇ ਦਰਮਿਆਨ ਨਿਵੇਸ਼ ਪ੍ਰੋਗਰਾਮ ਪ੍ਰਤੀ ਉਤਸ਼ਾਹ ਵਧਾਉਣ ਦਾ ਹੈ।
ਵਿੱਤ ਮੰਤਰਾਲਾ ਤਹਿਤ ਨਿਵੇਸ਼ ਵਿਭਾਗ ਇਸ ਕੰਮ ਲਈ ਕਿਸੇ ਇਸ਼ਤਿਹਾਰ ਜਾਂ ਲੋਕ ਸੰਪਰਕ (ਪੀ.ਆਰ.) ਏਜੰਸੀ ਦੀ ਨਿਯੁਕਤੀ ਕਰੇਗਾ। ਪ੍ਰਵੇਸ਼ ਵਿਭਾਗ ਨੇ ਕਿਹਾ ਕਿ ਇਹ ਏਜੰਸੀ ਜਨਤਕ ਖੇਤਰ ਦੀਆਂ ਕੰਪਨੀਆਂ 'ਚ ਸਰਕਾਰ ਦੀ ਹਿੱਸੇਦਾਰੀ ਦੀ ਵਿਕਰੀ ਸ਼ੁਰੂਆਤੀ ਜਨਤਕ ਨਿਰਗਮਾਂ (ਆਈ.ਪੀ.ਓ.), ਅਨੁਵਰਤੀ ਜਨਤਕ ਨਿਗਮਾਂ (ਐਫ.ਪੀ.ਓ.) ਅਤੇ ਵਿਕਰੀ ਪੇਸ਼ਕਸ਼ (ਓ.ਐਫ.ਐਸ.) ਰਾਹੀਂ ਕਰਨ ਲਈ ਇਸ਼ਤਿਹਾਰ ਅਤੇ ਪੀ.ਆਰ. ਦਾ ਕੰਮ ਕਰੇਗੀ।
ਸੋਸ਼ਲ ਨੈਟਵਰਕਿੰਗ ਸਾਈਟਸ 'ਤੇ ਨਿਵੇਸ਼ ਬਾਰੇ ਜਾਗਰੂਕ ਕਰਨ ਲਈ ਏਜੰਸੀ ਟੈਕਸਟ ਅਤੇ ਵਾਇਸ ਸੇਵਾਵਾਂ ਦੀ ਵਰਤੋਂ ਕਰੇਗੀ। ਇਸ ਦੇ ਇਲਾਵਾ ਊਹ ਨਿਊਜ਼ ਫੀਡ, ਬਲਾਗ ਅਤੇ ਚੈਟ ਸ਼ੋਅ ਰਾਹੀਂ ਵੀ ਪੀ.ਆਰ. ਪ੍ਰਕਿਰਿਆ ਨੂੰ ਅੱਗੇ ਵਧਾਏਗੀ।
ਕੋਲ ਇੰਡੀਆ 800 ਅਧਿਕਾਰੀ ਨਿਯੁਕਤ ਕਰੇਗੀ
NEXT STORY