ਪੇਇਚਿੰਗ- ਚੀਨ ਦੀ ਸਮਾਰਟਫੋਨ ਕੰਪਨੀ ਜਿਓਮੀ ਇੰਕ ਨੇ ਅੱਜ ਕਿਹਾ ਕਿ ਉਸ ਨੇ 2014 'ਚ 6.112 ਕਰੋੜ ਸਮਾਰਟਫੋਨ ਵੇਚੇ ਹਨ। ਕੰਪਨੀ ਦੀ ਇਹ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 227 ਫ਼ੀਸਦੀ ਦਾ ਵਾਧਾ ਵਿਖਾਉਂਦੀ ਹੈ।
ਕੰਪਨੀ ਦੇ ਸੀ.ਈ.ਓ. ਲੇਈ ਜੁਨ ਨੇ ਆਪਣੇ ਕਰਮਚਾਰੀਆਂ ਨੂੰ ਇਕ ਈ-ਮੇਲ 'ਚ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਅਨੁਸਾਰ ਉਕਤ ਸਾਲ 'ਚ ਕੰਪਨੀ ਦੀ ਕੁੱਲ ਵਿਕਰੀ ਕਮਾਈ 135 ਫ਼ੀਸਦੀ ਵੱਧ ਕੇ 74.3 ਅਰਬ ਯੁਆਨ (12 ਅਰਬ ਡਾਲਰ) ਹੋ ਗਈ। ਪਿੱਛਲੇ ਸਾਲ ਕੰਪਨੀ ਨੇ ਭਾਰਤ, ਮਲੇਸ਼ੀਆ, ਸਿੰਗਾਪੁਰ ਅਤੇ ਫਿਲਪਾਈਨ 'ਚ ਵੀ ਫੋਨ ਵੇਚਣੇ ਸ਼ੁਰੂ ਕੀਤੇ ਸਨ।
ਬੀਮਾ ਏਜੰਟਾਂ ਦੀ ਨਿਯੁਕਤੀ ਦੇ ਲਈ ਨਿਯਮ ਸਖਤ ਹੋਏ
NEXT STORY