ਭੁਵਨੇਸ਼ਵਰ- ਸਾਰੇ ਦੇਸ਼ ਦੇ ਐੱਲ.ਪੀ.ਜੀ. ਡਿਸਟ੍ਰੀਬਿਊਸ਼ਨ ਸੈਂਟਰਸ 'ਤੇ ਹੁਣ 5 ਕਿਲੋਗ੍ਰਾਮ ਦੇ ਸਬਸਿਡੀ ਵਾਲੇ ਗੈਸ ਸਿਲੰਡਰ ਵੀ ਮਿਲ ਸਕਣਗੇ। ਤੇਲ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੋਮਵਾਰ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਸਲਮ ਏਰੀਆ ਸਲੀਆ ਸਹੀ 'ਚ ਸਕੀਮ ਦੀ ਸ਼ੁਰੂਆਤ ਕੀਤੀ। ਇਸ ਸਕੀਮ ਦਾ ਮਕਸਦ ਹੈ ਉਪਭੋਗਤਾਵਾਂ ਨੂੰ ਬਿਨਾ ਪਰੇਸ਼ਾਨੀ ਦੇ ਗੈਸ ਸਿਲੰਡਰ ਉਪਲਬਧ ਕਰਵਾਉਣਾ ਹੈ। ਅਜੇ ਤੱਕ ਗੈਸ ਏਜੰਸੀਆਂ ਦੇ ਕੋਲ 14.2 ਕਿਲੋਗ੍ਰਾਮ ਵਾਲੇ ਸਿਲੰਡਰ ਹੀ ਉਪਲਬਧ ਰਹਿੰਦੇ ਸਨ।
ਸਕੀਮ ਲਾਂਚ ਕਰਨ ਦੇ ਲਈ ਸਲਮ ਏਰੀਆ ਚੁਣੇ ਜਾਣ 'ਤੇ ਭਾਜਪਾ ਦੇ ਬੁਲਾਰੇ ਸਮੀਰ ਮੋਹੰਤੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਗਰੀਬਾਂ ਨੂੰ ਉਠਾਉਣ ਦੇ ਲਈ ਸਾਰੇ ਕਦਮ ਚੁੱਕ ਰਹੀ ਹੈ। ਇਸ ਤੋਂ ਇਲਾਵਾ ਬੀ.ਪੇ.ਜੀ. ਤੋਂ ਸੂਤਰਾਂ ਨੇ ਦੱਸਿਆ ਕਿ ਕੇਂਦਰ ਮੰਤਰੀ ਬੀ.ਪੀ.ਐੱਲ ਕਾਰਡ ਧਾਰਕਾਂ ਨੂੰ ਨਵੇਂ ਐੱਲ.ਪੀ.ਜੀ. ਕਨੈਕਸ਼ਨ (14.2 ਕਿਲੋਗ੍ਰਾਮ ਸਿਲੰਡਰ) 'ਤੇ 1600 ਰੁਪਏ ਦੀ ਸਬਸਿਡੀ ਦੇਣ ਦੀ ਨਵੀਂ ਸਕੀਮ ਛੇਤੀ ਹੀ ਲਾਂਚ ਕਰ ਸਕਦੇ ਹਨ। ਇਸ ਸਕੀਮ ਦੇ ਤਹਿਤ ਐੱਲ.ਪੀ.ਜੀ. ਕਨੈਕਸ਼ਨ ਦੇ ਲਈ ਸਕਿਓਰਿਟੀ ਡਿਪਾਜ਼ਿਟ ਦਾ ਭਾਰ ਤੇਲ ਕੰਪਨੀਆਂ ਆਪਣੇ ਸੋਸ਼ਲ ਰਿਸਪਾਂਸੀਬਿਲਿਟੀ ਫੰਡ ਤੋਂ ਉਠਾਉਣਗੀਆਂ ਅਤੇ ਬੀ.ਪੀ.ਐੱਲ. ਪਰਿਵਾਰਾਂ ਨੂੰ ਇਹ ਸਕਿਓਰਿਟੀ ਨਹੀਂ ਦੇਣੀ ਹੋਵੇਗੀ।
ਅਸ਼ੋਕ ਲੇਲੈਂਡ ਦੀ ਵਿਕਰੀ 48 ਫੀਸਦੀ ਵਧੀ
NEXT STORY