ਨਵੀਂ ਦਿੱਲੀ- ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਦੀਆਂ ਮੰਡੀਆਂ 'ਚ ਕਿਸਾਨਾਂ ਦਾ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਅਨਾਜ ਖਰੀਦ ਕੇ ਬਿਨਾ ਭੁਗਤਾਨ ਕੀਤੇ ਇਕ ਵਿਦੇਸ਼ੀ ਕੰਪਨੀ ਫਰਾਰ ਹੈ, ਜਦੋਂਕਿ ਕਿਸਾਨ ਆਪਣੇ ਖੂਨ-ਪਸੀਨੇ ਦੀ ਵਸੂਲੀ ਦੇ ਲਈ ਥਾਣਿਆਂ ਦੇ ਚੱਕਰ ਲਗਾ ਰਹੇ ਹਨ।
ਪੱਛਮੀ ਕਿਸਾਨ ਯੂਨੀਅਨ ਦੇ ਬੈਨਰ ਤਲੇ ਇਕਜੁੱਟ ਹੋਏ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਇਕ ਸਾਲ 'ਚ ਬੁਸ਼ ਫੂਡਸ ਓਵਰਸੀਜ਼ ਪ੍ਰਾਈਵਿਟ ਲਿਮਟਿਡ ਅਤੇ ਉਨ੍ਹਾਂ ਦੀ ਸਹਿਯੋਗੀ ਕੰਪਨੀਆਂ ਨੇ ਤਿੰਨ ਸੂਬਿਆਂ ਦੀਆਂ ਮੰਡੀਆਂ 'ਚ ਕਿਸਾਨਾਂ ਤੋਂ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਅਨਾਜ ਖਰੀਦਿਆ ਹੈ। ਇਸ ਦੌਰਾਨ ਕਿਸੇ ਵੀ ਕਿਸਾਨ ਨੂੰ ਭੁਗਤਾਨ ਨਹੀਂ ਕੀਤਾ ਗਿਆ। ਕਿਸਾਨ ਜਦੋਂ ਸਾਕੇਤ ਦੇ ਸਾਉਥ ਕੋਰਟ ਮਾਲ ਸਥਿਤ ਕੰਪਨੀ ਦੇ ਦਫਤਰ 'ਤੇ ਪਹੁਚੇ ਤਾਂ ਉੱਥੇ ਤਾਲਾ ਲਗਿਆ ਹੋਇਆ ਦੇਖਿਆ।
ਕੰਪਨੀ ਦੇ ਕਿਸੇ ਵੀ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੱਖ-ਵੱਖ ਥਾਣਿਆ ਵਿਚ ਸ਼ਿਕਾਇਤ ਕੀਤੀ ਗਈ ਹੈ ਪਰ ਐੱਫ.ਆਈ.ਆਰ. ਸਿਰਫ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਹੀ ਦਰਜ ਹੋ ਸਕੀ ਹੈ। ਇਸ 'ਚ ਕੰਪਨੀ ਦੇ ਨਿਰਦੇਸ਼ਕ ਖਾਲਿਦ ਰਾਜੀ, ਫਾਦੀ, ਅਲੋਜੋਨੀ, ਵਿਨੋਦ ਸ਼ਿਰੋਹੀ ਸਮੇਤ ਕਈ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਚੀਨ 'ਚ ਕਵਾਲਕਾਮ ਨੂੰ ਹੋ ਸਕਦੈ ਜੁਰਮਾਨਾ
NEXT STORY