ਕੋਚੀ- ਪਾਸਪੋਰਟ ਧਾਰਕਾਂ ਦੀ ਗਿਣਤੀ ਇਕ ਕਰੋੜ ਪਾਰ ਕਰਨ ਦੇ ਨਾਲ ਹੀ ਭਾਰਤ ਅਮਰੀਕਾ ਅਤੇ ਚੀਨ ਤੋਂ ਬਾਅਦ ਇਕ ਮੁੱਖ ਪਾਸਪੋਰਟ ਸ਼ਕਤੀ ਬਣ ਗਿਆ ਹੈ। ਪਾਸਪੋਰਟ ਸੇਵਾ ਮੁਹਿੰਮ ਅਤੇ ਮੁੱਖ ਪਾਸਪੋਰਟ ਅਧਿਕਾਰੀ ਦੇ ਸਾਂਝੇ ਸਕੱਤਰ ਮੁਕੇਸ਼ ਕੁਮਾਰ ਪਰਦੇਸ਼ੀ ਨੇ ਦੱਸਿਆ ਕਿ 2014 ਵਿਚ ਵਿਦੇਸ਼ ਮੰਤਰਾਲਾ ਨੇ ਪਾਸਪੋਰਟ ਨਾਲ ਜੁੜੀਆਂ 1.01 ਕਰੋੜ ਬੇਨਤੀਆਂ ਦੀ ਪ੍ਰਕਿਰਿਆ ਪੂਰੀ ਕੀਤੀ ਅਤੇ ਇਸ ਤੋਂ ਪ੍ਰਾਪਤ ਮਾਲੀਆ 2013 ਦੇ 1800 ਕਰੋੜ ਰੁਪਏ ਤੋਂ 20 ਫੀਸਦੀ ਵੱਧ ਕੇ 2014 'ਚ 2000 ਕਰੋੜ ਰੁਪਏ ਹੋ ਗਿਆ।
ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਾਸਪੋਰਟ ਬਿਨੈਕਾਰਾਂ ਦੀ ਵਧਦੀ ਗਿਣਤੀ ਭਾਰਤੀਆਂ ਦੇ ਵਿਦੇਸ਼ ਯਾਤਰਾ 'ਚ ਵਾਧੇ ਦਾ ਸੂਚਕ ਹੈ। ਉਨ੍ਹਾਂ ਨੇ ਇਸ ਸਾਲ ਵੀ ਇਸ ਪ੍ਰਵਿਰਤੀ 'ਚ ਵਾਧੇ ਦੀ ਉਮੀਦ ਜਤਾਉਂਦੇ ਹੋਏ ਕਿਹਾ ਕਿ 2015 'ਚ ਇਹ ਵਿਕਾਸ 15-20 ਫੀਸਦੀ ਰਹੇਗਾ।
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਪਾਸਪੋਰਟ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਨਾਲ ਸਬੰਧਤ 87.03 ਲੱਖ ਬੇਨਤੀਆਂ ਪ੍ਰਾਪਤ ਹੋਈਆਂ ਅਤੇ ਪਾਸਪੋਰਟ ਸੇਵਾ ਤੰਤਰ ਦੇ ਮਾਧਿਅਮ ਨਾਲ 84.69 ਲੱਖ ਪਾਸਪੋਰਟ ਅਤੇ ਸਬੰਧਤ ਕਾਗ਼ਜ਼ ਜਾਰੀ ਕੀਤੇ ਗਏ। ਸ਼੍ਰੀ ਪਰਦੇਸ਼ੀ ਨੇ ਦੱਸਿਆ ਕਿ ਕੇਰਲ ਦਾ ਮੱਲਪੁਰਮ ਜ਼ਿਲਾ ਹਰ ਸਾਲ ਦੋ ਲੱਖ ਬੇਨਤੀਆਂ ਦੇ ਨਾਲ ਦੇਸ਼ 'ਚ ਚੋਟੀ 'ਤੇ ਹੈ ਅਤੇ 51 ਫੀਸਦੀ ਤੋਂ ਜ਼ਿਆਦਾ ਬੇਨਤੀਆਂ ਚੋਟੀ ਦੇ ਪੰਜ ਸੂਬਿਆਂ ਕੇਰਲ, ਮਹਾਰਾਸ਼ਟਰ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਆਂਧਰ ਪ੍ਰਦੇਸ਼ ਤੋਂ ਆਉਂਦੀਆਂ ਹਨ।
ਹਾਈਬਰਡ ਵਲੋਂ ਸਾਈਕਲਾਂ ਦੇ 20 ਨਵੇਂ ਮਾਡਲ ਪੇਸ਼
NEXT STORY