ਜਲੰਧਰ- ਸੈਮਸੰਗ ਦੇ ਸਮਾਰਟਫੋਨਸ 'ਚ ਦਿੱਤੇ ਗਏ ਨਾਕਸ ਸੁਰੱਖਿਆ ਸਾਫਟਵੇਅਰ ਨੂੰ ਕਿਸ ਤਰ੍ਹਾਂ ਸਥਾਪਿਤ ਕਰਨਾ ਹੈ ਇਸ ਨੂੰ ਲੈ ਕੇ ਇਕ ਵੀਡੀਓ ਬਣਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਵੀਡੀਓ 'ਚ ਨਾਕਸ ਸੁਰੱਖਿਆ ਨੂੰ ਸੈਟ ਕਰਨ ਲਈ ਜਿਸ ਸਮਾਰਟਫੋਨ ਦੀ ਵਰਤੋਂ ਕੀਤੀ ਗਈ ਹੈ ਅਤੇ ਜਿਸ ਤਰ੍ਹਾਂ ਦੀ ਗਲੈਕਸੀ ਐਸ 6 ਸਮਾਰਟਫੋਨ ਦੀਆਂ ਤਸਵੀਰਾਂ ਲੀਕ ਹੋਈਆਂ ਹਨ ਉਹ ਦੇਖਣ 'ਚ ਉਸ ਤਰ੍ਹਾਂ ਦਾ ਹੀ ਹੈ।
ਸੈਮਸੰਗ ਮੈਗਜ਼ਿਨ ਅਤੇ ਫੋਨ ਐਰੀਨਾ ਦੋਵਾਂ 'ਤੇ ਇਕ ਵੀਡੀਓ ਅਪਲੋਡ ਕੀਤੀ ਗਈ ਹੈ, ਜਿਸ 'ਚ ਗਲੈਕਸੀ ਐਸ5 ਵਰਗੇ ਸਮਾਰਟਫੋਨ ਨੂੰ ਦਿਖਾਇਆ ਗਿਆ ਹੈ ਪਰ ਇਸ ਸਮਾਰਟਫੋਨ ਦੇ ਸਾਈਡ ਬੇਜਲ ਬੇਹਦ ਸਲਿਮ ਹਨ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸਮਾਰਟਫੋਨ ਸੈਮਸੰਗ ਦਾ ਨਵਾਂ ਫਲੈਗਸ਼ਿਪ ਡਿਵਾਈਸ ਗਲੈਕਸੀ ਐਸ6 ਹੈ। ਹਾਲਾਂਕਿ ਵੀਡੀਓ 'ਚ ਸਿਰਫ ਸੈਮਸੰਗ ਦੇ ਨਾਕਸ ਸੁਰੱਖਿਆ ਸਾਫਟਵੇਅਰ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ ਹੈ, ਜਦਕਿ ਗਲੈਕਸੀ ਐਸ6 ਸਮਾਰਟਫੋਨ ਦੇ ਬਾਰੇ 'ਚ ਕੁਝ ਨਹੀਂ ਦੱਸਿਆ ਗਿਆ।
ਮੰਤਰੀਮੰਡਲ ਨੇ ਟੂ ਜੀ ਸਪੈਕਟ੍ਰਮ ਨੀਲਾਮੀ ਦੀਆਂ ਕੀਮਤਾਂ ਨੂੰ ਮਨਜ਼ੂਰੀ ਦਿੱਤੀ
NEXT STORY