ਨਵੀਂ ਦਿੱਲੀ- ਸਰਕਾਰ ਨੇ ਟੂ ਜੀ ਸਪੈਕਟ੍ਰਮ ਦੀ ਨੀਲਾਮੀ ਦੇ ਲਈ ਘੱਟੋ-ਘੱਟ ਆਧਾਰ ਮੁੱਲ ਨੂੰ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਸੋਮਵਾਰ ਨੂੰ ਹੋਈ ਮੰਤਰੀਮੰਡਲ ਦੀ ਬੈਠਕ ਵਿਚ ਦੂਰਸੰਚਾਰ ਵਿਭਾਗ ਦੇ 800, 900 ਅਤੇ 1800 ਮੇਗਾਹਰਟਜ਼ ਬੈਂਡ ਦੇ ਸਪੈਕਟ੍ਰਮ ਨੀਲਾਮੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਮੁਤਾਬਕ 800 ਮੇਗਾਹਰਟਜ਼ ਬੈਂਡ 'ਚ ਸਪੈਕਟ੍ਰਮ ਦਾ ਆਧਾਰ ਮੁੱਲ ਸਰਬ ਭਾਰਤੀ ਪੱਧਰ 'ਤੇ 3646 ਕਰੋੜ ਰੁਪਏ ਪ੍ਰਤੀ ਮੇਗਾਹਰਟਜ਼ ਰੱਖਿਆ ਗਿਆ ਹੈ।
ਬੈਠਕ ਤੋਂ ਬਾਅਦ ਜਾਰੀ ਬਿਆਨ ਦੇ ਮੁਤਾਬਕ ਦਿੱਲੀ, ਮੁੰਬਈ, ਕੋਲਕਾਤਾ ਅਤੇ ਜੰਮੂ-ਕਸ਼ਮੀਰ ਨੂੰ ਛੱਡ ਕੇ ਬਾਕੀ ਭਾਰਤ ਦੇ ਲਈ 900 ਮੇਗਾਹਰਟਜ਼ ਬੈਂਡ ਦੇ ਸਪੈਕਟ੍ਰਮ ਦਾ ਸਰਬ ਭਾਰਤੀ ਆਧਾਰ ਮੁੱਲ 3980 ਕਰੋੜ ਰੁਪਏ ਪ੍ਰਤੀ ਮੇਗਾਹਰਟਜ਼ ਅਤੇ 1800 ਮੇਗਾਹਰਟਜ਼ ਬੈਂਡ ਦੇ ਸਪੈਕਟ੍ਰਮ ਦੇ ਲਈ ਇਹ ਮੁੱਲ ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਨੂੰ ਛੱਡ ਕੇ ਪੂਰੇ ਦੇਸ਼ ਦੇ ਲਈ 2191 ਕਰੋੜ ਰੁਪਏ ਪ੍ਰਤੀ ਮੇਗਾਹਰਟਜ਼ ਤੈਅ ਕੀਤਾ ਗਿਆ ਹੈ। ਇਸ ਨੀਲਾਮੀ ਨਾਲ ਸਰਕਾਰ ਨੂੰ 64 ਹਜ਼ਾਰ ਕਰੋੜ ਰੁਪਏ ਮਿਲਣ ਦੀ ਸੰਭਾਵਨਾ ਹੈ। ਸਰਕਾਰ ਨੇ ਟੂ ਜੀ ਸਪੈਕਟ੍ਰਮ ਦੀ ਨੀਲਾਮੀ ਦੇ ਨਾਲ ਹੀ ਥ੍ਰੀ ਜੀ ਸਪੈਕਟ੍ਰਮ '2100 ਮੇਗਾਹਰਟਜ਼ ਬੈਂਡ' ਦੀ ਨੀਲਾਮੀ ਕਰਨ ਦਾ ਵੀ ਫੈਸਲਾ ਲਿਆ ਹੈ ਪਰ ਇਸ ਦਾ ਵਿਸਥਾਰਤ ਵਰੇਵਾ ਬਾਅਦ 'ਚ ਐਲਾਨਿਆ ਜਾਵੇਗਾ।
ਭਾਰਤ 'ਚ ਵਧੀ ਪਾਸਪੋਰਟ ਧਾਰਕਾਂ ਦੀ ਗਿਣਤੀ
NEXT STORY