ਲੰਡਨ— ਲੋਕ ਆਪਣੇ ਪੇਟ ਪਾਲਣ ਲਈ ਕੀ ਕੁਝ ਨਹੀਂ ਕਰਦੇ। ਇਸ ਲਈ ਕਈ ਵਾਰ ਉਹ ਆਪਣੀ ਸਿਹਤ ਨਾਲ ਖਿਲਵਾੜ ਵੀ ਕਰ ਜਾਂਦੇ ਹਨ। ਅੱਜ ਜ਼ਿਆਦਾਤਰ ਲੋਕ ਆਪਣੇ ਆਫਿਸ ਜਾਂ ਕਈ ਥਾਵਾਂ 'ਤੇ ਨਾਈਟ ਸ਼ਿਫਟ ਵਿਚ ਕੰਮ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਤੁਹਾਡੇ ਸਰੀਰ 'ਤੇ ਕੀ ਬੁਰੇ ਅਸਰ ਹੋ ਸਕਦੇ ਹਨ।
ਨਾਈਟ ਸ਼ਿਫਟ ਤੁਹਾਡੇ ਲਈ ਹਾਨੀਕਾਰਕ ਸਿੱਧ ਹੋ ਸਕਦੀ ਹੈ। ਇਕ ਸਰਵੇਖਣ ਅਨੁਸਾਰ ਲਗਾਤਾਰ ਨਾਈਟ ਸ਼ਿਫਟ ਬਦਲ-ਬਦਲ ਕੇ ਕੰਮ ਕਰਨ ਨਾਲ ਫੇਫੜਿਆਂ ਦਾ ਕੈਂਸਰ ਅਤੇ ਦਿਲ ਦੇ ਰੋਗ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਕਿ ਮੌਤ ਨੂੰ ਦਾਵਤ ਦੇ ਰਹੀਆਂ ਹਨ। ਜਦੋਂ ਕਿ 15 ਸਾਲ ਤੋਂ ਵੱਧ ਸਮੇਂ ਤੱਕ ਕੰਮ ਕਰਨ ਵਾਲਿਆਂ ਵਿਚ ਫੇਫੜਿਆਂ ਦਾ ਕੈਂਸਰ ਨਾਲ ਮੌਤ ਹੋਣ ਦੀ ਦਰ ਵਿਚ ਵਾਧਾ ਹੋਇਆ ਹੈ।
ਹਾਵਰਡ ਮੈਡੀਕਲ ਸਕੂਲ ਦੀ ਸਹਾਇਖ ਪ੍ਰਿੰਸੀਪਲ ਇਵਾ ਸ਼ਰਨਹੈਮਰ ਨੇ ਦੱਸਿਆ ਕਿ ਲਗਾਤਾਰ ਨਾਈਟ ਸ਼ਿਫਟ ਕਰ ਰਹੇ ਲੋਕਾਂ ਦੀ ਉਮਰ ਦਿਨ-ਭਰ-ਦਿਨ ਘੱਟ ਹੁੰਦੀ ਜਾਂਦੀ ਹੈ। ਦੁਨੀਆ ਭਰ ਵਿਚ ਨਾਈਟ ਸ਼ਿਫਟ ਕਰਨ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਨਾਈਟ ਸ਼ਿਫਟ ਕਰਨ ਵਾਲਿਆਂ ਦੀ ਮੌਤ ਦਰ 19 ਫੀਸਦੀ ਵਧ ਪਾਈ ਗਈ ਹੈ।
'ਕਾਲੇ ਧਨ ਨੂੰ ਵਿਦੇਸ਼ਾਂ 'ਚ ਜਾਣ ਤੋਂ ਰੋਕਣ 'ਤੇ ਧਿਆਨ ਦੇਵੇ ਭਾਰਤ'
NEXT STORY