ਵਾਸ਼ਿੰਗਟਨ— ਇਕ ਸੰਸਾਰਕ ਸ਼ੋਧ ਸੰਸਥਾਨ ਦਾ ਕਹਿਣਾ ਹੈ ਕਿ ਭਾਰਤ ਕਾਲੇ ਧਨ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕਣ 'ਤੇ ਧਿਆਨ ਦੇਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ਾਂ ਵਿਚ ਭਾਰਤ ਦਾ ਕਾਲਾ ਧਨ ਵਧ ਕੇ ਸਾਲ 2003 ਤੋਂ ਬਾਅਦ 9 ਗੁਣਾ ਵਧ ਕੇ 10 ਅਰਬ ਡਾਲਰ ਤੋਂ 94.7 ਅਰਬ ਡਾਲਰ ਹੋ ਗਿਆ।
ਅਮਰੀਕਾ ਸਥਿਤ ਗਲੋਬਲ ਫਾਈਨੈਂਸ਼ੀਅਲ ਇੰਟੀਗ੍ਰਿਟੀ ਦੇ ਪ੍ਰਧਾਨ ਰੇਮੰਡ ਬੇਕਰ ਨੇ ਕਿਹਾ ਕਿ ਵਿਦੇਸ਼ਾਂ ਵਿਚ ਜਮਾ ਕਾਲੇ ਧਨ ਨੂੰ ਵਾਪਸ ਲਿਆਉਣ ਦੀਆਂ ਭਾਰਤ ਦੀਆਂ ਕੋਸ਼ਿਸ਼ ਸਫਲ ਨਹੀਂ ਹੋ ਰਹੀਆਂ ਕਿਉਂਕਿ ਇਸ ਤਰ੍ਹਾਂ ਦੇ ਧਨ ਦਾ ਇਕ ਵੱਡਾ ਲਾਭ ਅਮਰੀਕਾ ਅਤੇ ਬ੍ਰਿਟੇਨ ਸਮੇਤ ਮੁੱਖ ਪੱਛਮੀ ਦੇਸ਼ਾਂ ਨੂੰ ਮਿਲ ਰਿਹਾ ਹੈ। ਇਹ ਕੋਈ ਆਸਾਨੀ ਨਾਲ ਸੁਲਝਣ ਵਾਲਾ ਮੁੱਦਾ ਨਹੀਂ ਹੈ।
ਬੇਕਰ ਨੇ ਕਿਹਾ ਕਿ ਕਾਲਾ ਧਨ ਵਾਪਸ ਲਿਆਉਣ ਨਾਲੋਂ ਜ਼ਿਆਦਾ ਵੱਧ ਇਹ ਗੱਲ ਮਾਇਨੇ ਰੱਖਦੀ ਹੈ ਕਿ ਉਨ੍ਹਾਂ ਤੌਰ-ਤਰੀਕਿਆਂ 'ਤੇ ਰੋਕ ਲਗਈ ਜਾਵੇ, ਜਿਨ੍ਹਾਂ ਰਾਹੀਂ ਭਾਰਤ ਤੋਂ ਧਨ ਲਗਾਤਾਰ ਬਾਹਰ ਜਾ ਰਿਹਾ ਹੈ। ਕਾਲੇ ਧਨ ਨੂੰ ਵਾਪਸ ਭਾਰਤ ਲਿਆਉਣ ਦੀ ਥਾਂ ਇਸ ਦੇ ਵੱਧ ਸਫਲ ਹੋਣ ਦੀ ਗੁੰਜਾਇਸ਼ ਹੈ।
ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਨਾਲ ਸ਼ੇਅਰ ਬਾਜ਼ਾਰ 'ਚ ਕੋਹਰਾਮ
NEXT STORY