ਕਿਸੇ ਨੇ ਪੁੱਛਿਆ, ਜੀਵਨ ਦਾ ਆਦਰਸ਼ ਕੀ ਹੈ? ਰਾਤ ਸੰਘਣੀ ਹੋ ਗਈ ਹੈ ਤੇ ਆਸਮਾਨ ਤਾਰਿਆਂ ਨਾਲ ਭਰਿਆ ਹੈ। ਹਵਾਵਾਂ 'ਚ ਅੱਜ ਠੰਡਕ ਹੈ ਤੇ ਸ਼ਾਇਦ ਕੋਈ ਕਹਿੰਦਾ ਹੈ, ਅੱਜ ਕਿਤੇ ਬਰਫ ਪਈ ਹੈ। ਰਸਤਾ ਸੁੰਨਸਾਨ ਹੈ ਅਤੇ ਦਰੱਖਤਾਂ ਦੇ ਥੱਲੇ ਸੰਘਣਾ ਹਨੇਰਾ ਹੈ ਤੇ ਇਸ ਸ਼ਾਂਤ ਰਾਤ ਵਿਚ ਜੀਣਾ ਕਿੰਨਾ ਆਨੰਦ ਭਰਪੂਰ ਹੈ। ਅਸੀਂ ਸਿਰਫ ਜੀਣਾ ਹੈ, ਸਿਰਫ ਜੀਣਾ ਨਹੀਂ ਚਾਹੁੰਦੇ, ਹਾਂ ਅਸੀਂ ਤਾਂ ਕਿਸੇ ਆਦਰਸ਼ ਲਈ ਜੀਣਾ ਚਾਹੁੰਦੇ ਹਾਂ। ਜੀਵਨ ਨੂੰ ਸਾਧਨ ਬਣਾਉਣਾ ਚਾਹੁੰਦੇ ਹਾਂ। ਇਹ ਆਦਰਸ਼ ਦੀ ਦੌੜ ਸਭ ਖਤਮ ਕਰ ਦਿੰਦੀ ਹੈ। ਇਸ ਆਦਰਸ਼ ਦਾ ਤਣਾਅ ਸਾਰੇ ਸੰਗੀਤ ਨੂੰ ਤੋੜ ਦਿੰਦਾ ਹੈ। ਅਕਬਰ ਨੇ ਇਕ ਵਾਰ ਤਾਨਸੇਨ ਨੂੰ ਪੁੱਛਿਆ ਸੀ, ''ਤੁਸੀਂ ਆਪਣੇ ਗੁਰੂ ਵਾਂਗ ਕਿਉਂ ਨਹੀਂ ਗਾ ਪਾਉਂਦੇ। ਉਨ੍ਹਾਂ 'ਚ ਕੁਝ ਅਲੌਕਿਕ ਸ਼ਕਤੀਆਂ ਹਨ?'' ਉੱਤਰ ਵਿਚ ਤਾਨਸੇਨ ਨੇ ਕਿਹਾ ਸੀ, ''ਉਹ ਕੇਵਲ ਗਾਉਣ ਦੇ ਤੌਰ 'ਤੇ ਗਾਉਂਦੇ ਹਨ, ਗਾਣੇ ਲਈ ਗਾਉਂਦੇ ਹਨ ਅਤੇ ਮੇਰੇ ਗਾਣੇ 'ਚ ਮਕਸਦ ਹੈ।'' ਕਿਸੇ ਪਲ ਸਿਰਫ ਜੀਅ ਕੇ ਦੇਖੋ, ਜੀਵਨ ਨਾਲ ਲੜੋ ਨਾ। ਚੁੱਪ ਹੋ ਕੇ ਦੇਖੋ ਕੀ ਹੁੰਦਾ ਹੈ, ਜੋ ਹੁੰਦਾ ਹੈ, ਉਸ ਨੂੰ ਹੋਣ ਦਿਓ। ਆਪਣੇ ਵਲੋਂ ਸਾਰੇ ਤਣਾਅ ਛੱਡ ਦਿਓ ਤੇ ਜੀਵਨ ਨੂੰ ਚੱਲਣ ਦਿਓ। ਆਦਰਸ਼ ਦਾ ਵਹਿਮ ਸਦੀਆਂ ਤੋਂ ਪਾਲੇ ਗਏ ਅੰਧ-ਵਿਸ਼ਵਾਸਾਂ 'ਚੋਂ ਇਕ ਹੈ। ਜੀਵਨ ਕਿਸੇ ਹੋਰ ਲਈ ਕੁਝ ਹੁੰਦਾ ਹੈ ਅਤੇ ਕਿਸੇ ਹੋਰ ਲਈ ਸਿਰਫ ਜੀਵਨ ਹੁੰਦਾ ਹੈ। ਜੋ ਕਿਸੇ ਲਈ ਜਿਊਂਦਾ ਹੈ, ਉਹ ਜਿਊਂਦਾ ਹੀ ਨਹੀਂ ਹੈ। ਜੋ ਸਿਰਫ ਜਿਊਂਦਾ ਹੈ, ਉਹੀ ਜਿਊਂਦਾ ਹੈ ਤੇ ਉਹੀ ਉਸ ਨੂੰ ਪਾ ਲੈਂਦਾ ਹੈ, ਜੋ ਪਾਉਣ ਵਰਗਾ ਹੈ। ਇਸ ਨੂੰ ਹੀ ਜਿਊਣਾ ਕਹਿੰਦੇ ਹਨ।
ਵਿਆਖਿਆ ਸ੍ਰੀ ਜਪੁ ਜੀ ਸਾਹਿਬ
NEXT STORY