ਲਾਸ ਵੇਗਾਸ- ਪੈਰਿਸ ਦੀ ਇਕ ਕੰਪਨੀ ਨੇ ਅਜਿਹਾ 'ਸਮਾਰਟ ਗਮਲਾ' ਤਿਆਰ ਕੀਤਾ ਹੈ ਜੋ ਕਿ ਖੁਦ ਹੀ ਪੌਦੇ ਨੂੰ ਪਾਣੀ ਦੇਣ 'ਚ ਸਮਰਥ ਹੈ। ਇਸ ਗਮਲੇ 'ਚ ਅਜਿਹੇ ਸੈਂਸਰ ਲੱਗੇ ਹਨ ਜੋ ਇਹ ਪਤਾ ਲਗਾਉਣ 'ਚ ਵੀ ਸਮਰਥ ਹਨ ਕਿ ਪੌਦੇ ਨੂੰ ਢੁਕਵੀਂ ਮਾਤਰਾ ਵਿਚ ਸੂਰਜ ਦੀ ਰੋਸ਼ਨੀ ਅਤੇ ਖਾਦ ਮਿਲ ਰਹੀ ਹੈ ਜਾਂ ਨਹੀਂ।
ਗਮਲੇ ਵਿਚ ਪਾਣੀ ਦੇ ਲਈ ਵੱਖ ਤੋਂ ਜਗ੍ਹਾ ਬਣਾਈ ਗਈ ਹੈ। ਪੌਦੇ ਨੂੰ ਜਦੋਂ ਪਾਣੀ ਦੀ ਜ਼ਰੂਰਤ ਹੋਵੇਗੀ ਤਾਂ ਸੈਂਸਰ ਇਸ ਦਾ ਖੁਦ ਪਤਾ ਲਗਾਕੇ ਪਾਣੀ ਦੇ ਦੇਵੇਗਾ। ਇਕ ਵਾਰ ਗਮਲੇ 'ਚ ਪਾਣੀ ਭਰਨ ਤੋਂ ਬਾਅਦ ਤੁਹਾਨੂੰ ਹਫਤਿਆਂ ਜਾਂ ਮਹੀਨਿਆਂ ਤੱਕ ਦੁਬਰਾ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ।
ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 10 ਪੈਸੇ ਮਜ਼ਬੂਤ
NEXT STORY