ਮੁੰਬਈ- ਸੰਸਾਰਕ ਬਾਜ਼ਾਰਾਂ 'ਚ ਅਸਥਿਰਤਾ ਅਤੇ ਕੱਚੇ ਤੇਲ 'ਚ ਗਿਰਾਵਟ ਜਾਰੀ ਰਹਿਣ ਨਾਲ ਘਰੇਲੂ ਸ਼ੇਅਰ ਬਾਜ਼ਾਰ ਕਮਜ਼ੋਰੀ ਤੋਂ ਪੂਰੀ ਤਰ੍ਹਾਂ ਉਬਰ ਨਹੀਂ ਪਾਇਆ ਹੈ। ਪਰ ਦਿਨ ਦੇ ਹੇਠਲੇ ਪੱਧਰਾਂ ਤੋਂ ਸੈਂਸੈਕਸ ਅਤੇ ਨਿਫਟੀ 'ਚ ਚੰਗੀ ਰਿਕਵਰੀ ਜ਼ਰੂਰ ਦੇਖਣ ਨੂੰ ਮਿਲੀ। ਦਿਨ ਦੇ ਹੇਠਲੇ ਪੱਧਰ ਤੋਂ ਸੈਂਸੈਕਸ 'ਚ ਲਗਭਗ 200 ਅੰਕਾਂ ਦੀ ਰਿਕਵਰੀ ਦਿਖੀ, ਤਾਂ ਨਿਫਟੀ 50 ਅੰਕਾਂ ਤੋਂ ਜ਼ਿਆਦਾ ਰਿਕਵਰ ਹੋਇਆ।
ਬੁੱਧਵਾਰ ਨੂੰ ਬਾਜ਼ਾਰ 'ਚ ਆਇਲ ਐਂਡ ਗੈਸ ਸ਼ੇਅਰਾਂ ਤੋਂ ਕਾਫੀ ਸਹਾਰਾ ਮਿਲਿਆ। ਬੀ.ਐੱਸ.ਈ. ਦਾ ਆਇਲ ਐਂਡ ਗੈਸ ਇੰਡੈਕਸ ਲਗਭਗ 1.5 ਫੀਸਦੀ ਚੜ੍ਹ ਕੇ ਬੰਦ ਹੋਇਆ ਹੈ। ਹਾਲਾਂਕਿ ਮੈਟਲ ਬੈਂਕਿੰਗ ਅਤੇ ਆਈ.ਟੀ. ਸ਼ੇਅਰਾਂ ਨੇ ਬਾਜ਼ਾਰ 'ਤੇ ਦਬਾਅ ਬਣਾਉਣ ਦਾ ਕੰਮ ਕੀਤਾ।
ਅੰਤ ਵਿਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 78.6 ਅੰਕ ਯਾਨੀ ਕਿ 0.3 ਫੀਸਦੀ ਦੀ ਗਿਰਾਵਟ ਦੇ ਨਾਲ 26909 ਦੇ ਪੱਧਰ 'ਤੇ ਬੰਦ ਹੋਇਆ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 25 ਅੰਕ ਯਾਨੀ ਕਿ 0.3 ਫੀਸਦੀ ਦੀ ਕਮਜ਼ੋਰੀ ਦੇ ਨਾਲ 8102 ਦੇ ਪੱਧਰ 'ਤੇ ਬੰਦ ਹੋਇਆ ਹੈ।
ਟੋਇਟਾ ਨੇ ਪੇਸ਼ ਕੀਤੀ ਨਵੀਂ ਇਨੋਵਾ
NEXT STORY