ਨਵੀਂ ਦਿੱਲੀ- ਸੰਸਾਰਕ ਪੱਧਰ 'ਤੇ ਪੀਲੀ ਧਾਤ ਦੇ ਮਜ਼ਬੂਤ ਬਣੇ ਰਹਿਣ ਨਾਲ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 70 ਰੁਪਏ ਚੜ੍ਹ ਕੇ ਢਾਈ ਮਹੀਨੇ ਦੇ ਸਭ ਤੋਂ ਉੱਚੇ ਪੱਧਰ 27570 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਅਤੇ ਚਾਂਦੀ 250 ਰੁਪਏ ਚਮਕ ਕੇ ਤਿੰਨ ਹਫਤੇ ਦੇ ਸਭ ਤੋਂ ਉੱਚੇ ਪੱਧਰ 37550 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਿੰਗਾਪੁਰ ਅਤੇ ਲੰਦਨ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮੰਗਲਵਾਰ ਨੂੰ ਇਕ ਫੀਸਦੀ ਤੋਂ ਜ਼ਿਆਦਾ ਉਛਲਨ ਤੋਂ ਬਾਅਦ ਸਿੰਗਾਪੁਰ 'ਚ 0.18 ਫੀਸਦੀ ਦੀ ਮਾਮੂਲੀ ਗਿਰਾਵਟ ਦੇ ਨਾਲ ਸੋਨਾ ਹਾਜ਼ਾਰ 1216.30 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਮਰੀਕੀ ਸੋਨਾ ਵਾਅਦਾ ਵੀ 0.21 ਫੀਸਦੀ ਉਤਰ ਕੇ 1216.8 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਸੰਸਾਰਕ ਪੱਧਰ 'ਤੇ ਭਾਰੀ ਗਿਰਾਵਟ ਅਤੇ ਯੂਰੋ ਜ਼ੋਨ 'ਚ ਯੂਕ੍ਰੇਨ ਸੰਕਟ ਦੇ ਕਾਰਨ ਸ਼ੇਅਰ ਬਾਜ਼ਾਰਾਂ 'ਚ ਜ਼ੋਰਦਾਰ ਗਿਰਾਵਟ ਨਾਲ ਨਿਵੇਸ਼ਕਾਂ ਨੇ 'ਸੁਰੱਖਿਅਤ ਨਿਵੇਸ਼' ਦਾ ਰੁਖ ਕੀਤਾ ਹੈ। ਹਾਲਾਂਕਿ ਡਾਲਰ 9 ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਬਣਿਆ ਹੋਇਆ ਹੈ। ਪਰ ਇਹ ਵੀ ਸੋਨੇ ਦੀ ਮਜ਼ਬੂਤੀ 'ਤੇ ਲਗਾਮ ਲਗਾਉਣ 'ਚ ਸਮਰਥ ਨਹੀਂ ਹੈ। ਸਿੰਗਾਪੁਰ 'ਚ ਚਾਂਦੀ 'ਚ 0.48 ਫੀਸਦੀ ਦੀ ਗਿਰਾਵਟ ਰਹੀ ਅਤੇ ਇਹ 16.43 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਨਿਫਟੀ 8102 'ਤੇ ਬੰਦ, ਸੈਂਸੈਕਸ 78 ਅੰਕ ਹੇਠਾਂ
NEXT STORY