ਨਵੀਂ ਦਿੱਲੀ- ਡ੍ਰਾਈ ਬੈਟਰੀ ਬਣਾਉਣ ਵਾਲੀ ਦੇਸ਼ ਦੀ ਮੋਹਰਲੀ ਕੰਪਨੀ ਐਵੇਰੇਡੀ ਇੰਡਸਟ੍ਰੀਜ਼ ਲਿਮਟਿਡ ਨੇ ਐੱਕਸਾਈਜ਼ ਡਿਊਟੀ 'ਚ ਛੋਟ ਸਮਾਪਤ ਕੀਤੇ ਜਾਣ ਦੇ ਮੱਦੇਨਜ਼ਰ ਆਪਣੇ ਉਤਪਾਦਾਂ ਦੀਆਂ ਕੀਮਤਾਂ 'ਚ 2 ਫੀਸਦੀ ਦਾ ਵਾਧਾ ਕੀਤਾ ਹੈ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅੰਮ੍ਰਿਤਾਂਸ਼ੂ ਖੇਤਾਨ ਨੇ ਕਿਹਾ ਕਿ ਬੈਟਰੀਆਂ 'ਤੇ ਐੈੱਕਸਾਈਜ਼ ਡਿਊਟੀ 'ਚ 2 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਸ ਦੇ ਮੱਦੇਨਜ਼ਰ ਕੀਮਤਾਂ 'ਚ ਇੰਨਾ ਹੀ ਵਾਧਾ ਕੀਤਾ ਗਿਆ ਹੈ। ਇਹ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਆਟੋਮੋਬਾਈਲ ਦੇ ਨਾਲ ਹੀ ਕਈ ਖੇਤਰਾਂ ਨੂੰ ਐੱਕਸਾਈਜ਼ ਡਿਊਟੀ 'ਚ 31 ਦਸੰਬਰ ਤੱਕ ਛੋਟ ਦਿੱਤੀ ਸੀ। ਹਾਲਾਂਕਿ ਇਸ ਸਮਾਂ ਮਿਆਦ ਨੂੰ ਅੱਗੇ ਵਧਾਏ ਜਾਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਮੋਦੀ ਸਰਕਾਰ ਨੇ ਇਸ ਨੂੰ ਅੱਗੇ ਨਹੀਂ ਵਧਾਇਆ ਹੈ। ਇਸ ਤੋਂ ਬਾਅਦ ਤੋਂ ਕਾਰ ਕੰਪਨੀਆਂ ਦੇ ਨਾਲ ਹੀ ਏ.ਸੀ. ਫ੍ਰਿਜ ਦੇ ਨਾਲ ਹੀ ਦੂਜੇ ਇਲੈਕਟ੍ਰਾਨਿਕ ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਨੇ ਵੀ ਕੀਮਤਾਂ 'ਚ ਵਾਧਾ ਸ਼ੁਰੂ ਕਰ ਦਿੱਤਾ ਹੈ।
ਬ੍ਰੇਂਟ ਵੀ 50 ਡਾਲਰ ਪ੍ਰਤੀ ਬੈਰਲ ਵੱਲ ਹੇਠਾਂ ਆਇਆ
NEXT STORY