ਸਿੰਗਾਪੁਰ- ਉਤਪਾਦਨ 'ਚ ਜ਼ਬਰਦਸਤ ਵਾਧੇ ਅਤੇ ਕਮਜ਼ੋਰ ਮੰਗ ਦੇ ਖਦਸ਼ੇ ਦੇ ਵਿਚਾਲੇ ਕੌਮਾਂਤਰੀ ਬਾਜ਼ਾਰ 'ਚ ਅਮਰੀਕੀ ਕਰੂਡ ਦੇ ਬਾਅਦ ਹੁਣ ਬ੍ਰੇਂਟ ਵੀ 50 ਡਾਲਰ ਪ੍ਰਤੀ ਬੈਰਲ ਵੱਲ ਹੇਠਾਂ ਆ ਗਿਆ ਹੈ। ਬ੍ਰੇਂਟ ਕਰੂਡ ਬੁੱਧਵਾਰ ਨੂੰ 50 ਡਾਲਰ ਪ੍ਰਤੀ ਬੈਰਲ ਅਤੇ ਅਮਰੀਕੀ ਕਰੂਡ 47 ਡਾਲਰ ਪ੍ਰਤੀ ਬੈਰਲ ਦੇ ਕਾਫੀ ਨਜ਼ਦੀਕ ਆ ਗਿਆ।
ਸਿੰਗਾਪੁਰ 'ਚ ਕਾਰੋਬਾਰ ਦੇ ਦੌਰਾਨ ਮਈ 2009 ਤੋਂ ਬਾਅਦ ਦੇ ਨਵੇਂ ਸਭ ਤੋਂ ਘੱਟ ਪੱਧਰ 50.47 ਡਾਲਰ ਪ੍ਰਤੀ ਬੈਰਲ ਤੱਕ ਉਤਰਨ ਤੋਂ ਬਾਅਦ ਬ੍ਰੇਂਟ ਕਰੂਡ 50.60 ਡਾਲਰ ਪ੍ਰਤੀ ਬੈਰਲ 'ਤੇ ਸੀ। ਅਮਰੀਕੀ ਕਰੂਡ ਵੀ ਅਪ੍ਰੈਲ 2009 ਤੋਂ ਬਾਅਦ ਦੇ ਨਵੇਂ ਹੇਠਲੇ ਪੱਧਰ 47.27 ਡਾਲਰ ਪ੍ਰਤੀ ਬੈਰਲ ਤੱਕ ਡਿਗ ਗਿਆ। ਹਾਲਾਂਕਿ ਬਾਅਦ ਵਿਚ ਇਹ ਥੋੜ੍ਹਾ ਸੰਭਲਦੇ ਹੋਏ 47.37 ਡਾਲਰ ਪ੍ਰਤੀ ਬੈਰਲ 'ਤੇ ਸੀ।
ਜ਼ਿਕਰਯੋਗ ਹੈ ਕਿ ਇਕ ਪਾਸੇ ਕੱਚੇ ਤੇਲ ਦਾ ਉਤਪਾਦਨ ਵੱਧ ਰਿਹਾ ਹੈ ਅਤੇ ਅਗਲੇ 6 ਮਹੀਨਿਆਂ ਦੇ ਦੌਰਾਨ ਇਸ ਦੇ ਹੋਰ ਵੱਧਣ ਦਾ ਖਦਸ਼ਾ ਹੈ ਤਾਂ ਦੂਜੇ ਪਾਸੇ ਮੰਗ ਕਮਜ਼ੋਰ ਬਣੀ ਹੋਈ ਹੈ। ਨਾਲ ਹੀ ਦਸੰਬਰ ਵਿਚ ਸੰਸਾਰਕ ਆਰਥਿਕ ਵਾਧੇ ਦੀ ਰਫਤਾਰ ਇਕ ਸਾਲ ਤੋਂ ਜ਼ਿਆਦਾ ਦੇ ਸਭ ਤੋਂ ਹੇਠਲੇ ਪੱਧਰ 'ਤੇ ਰਹੀ ਜਿਸ ਨਾਲ ਭਵਿੱਖ ਵਿਚ ਵੀ ਆਰਥਿਕ ਗਤੀਵਿਧੀਆਂ 'ਚ ਸੁਸਤੀ ਦੇ ਮੱਦੇਨਜ਼ਰ ਮੰਗ ਵਿਚ ਸੁਧਾਰ ਦੀ ਵੀ ਉਮੀਦ ਨਹੀਂ ਹੈ। ਇਸ ਕਾਰਨ ਕੱਚੇ ਤੇਲ 'ਤੇ ਦੋਹਰਾ ਦਬਾਅ ਬਣਿਆ ਹੋਇਆ ਹੈ।
... ਹੁਣ ਹਰ ਵਿਅਕਤੀ ਨੂੰ ਮਿਲੇਗੀ ਪੈਨਸ਼ਨ!
NEXT STORY