ਨਵੀਂ ਦਿੱਲੀ- ਇਨਕਮ ਟੈਕਸ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਤੋਂ ਪਰੇਸ਼ਾਨ ਲੋਕਾਂ ਦੇ ਲਈ ਚੰਗੀ ਖਬਰ ਹੈ ਕਿ ਹੁਣ ਇਨਕਮ ਟੈਕਸ ਵਿਭਾਗ ਹਰ ਬੁੱਧਵਾਰ ਨੂੰ ਜਨਤਾ ਦਰਬਾਰ ਲਗਾਵੇਗਾ ਅਤੇ ਕਰਦਾਤਾਵਾਂ ਦੀ ਸ਼ਿਕਾਇਤਾਂ ਅਤੇ ਟੈਕਸ ਨਾਲ ਜੁੜੇ ਮੁੱਦਿਆਂ ਦਾ ਹੱਲ ਕਰੇਗਾ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸੁਸ਼ਾਸਨ ਦੀ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਇਸ ਸਬੰਧ 'ਚ ਪੂਰੇ ਦੇਸ਼ ਵਿਚ ਇਨਕਮ ਟੈਕਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਹਫਤੇ ਦੇ ਹਰੇਕ ਬੁੱਧਵਾਰ ਨੂੰ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਕੋਈ ਬੈਠਕ ਨਿਰਧਾਰਤ ਨਾ ਕਰਨ ਅਤੇ ਇਸ ਸਮੇਂ ਨੂੰ ਕਰਦਾਤਾਵਾਂ ਨੂੰ ਮਿਲਣ ਦੇ ਲਈ ਨਿਰਧਾਰਤ ਕਰਨ ਨੂੰ ਕਿਹਾ ਹੈ। ਇਸ ਦੌਰਾਨ ਮੁਲਾਕਾਤ ਦੇ ਲਈ ਪਹਿਲੇ ਤੋਂ ਇਜਾਜ਼ਤ ਦੀ ਜ਼ਰੂਰਤ ਨਹੀਂ ਹੋਵੇਗੀ। ਜਦੋਂਕਿ ਬੁੱਧਵਾਰ ਨੂੰ ਸਰਕਾਰੀ ਛੁੱਟੀ ਹੋਣ 'ਤੇ ਜਨਤਾ ਦਰਬਾਰ ਨਹੀਂ ਲੱਗੇਗਾ।
ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 9 ਪੈਸੇ ਮਜ਼ਬੂਤ
NEXT STORY