ਨਵੀਂ ਦਿੱਲੀ- ਨੋਕਿਆ ਦਾ ਪਹਿਲਾ ਐਂਡਾਰਇਡ ਟੈਬਲੇਟ ਨੋਕੀਆ ਐਨ 1 ਚੀਨ 'ਚ ਅਧਿਕਾਰਕ ਤੌਰ 'ਤੇ ਲਾਂਚ ਹੋ ਗਿਆ ਹੈ। ਇਸ ਟੈਬਲੇਟ ਦੀ ਕੀਮਤ CNY 1599 (ਲੱਗਭਗ 16267.44 ਰੁਪਏ) ਚੀਨੀ ਮਾਰਕੀਟ 'ਚ ਰੱਖੀ ਗਈ ਹੈ। ਨੋਕਿਆ ਦੇ ਇਸ ਟੈਬਲੇਟ ਦੀ ਲਾਂਚਿੰਗ ਬੀਜਿੰਗ 'ਚ ਹੋਏ ਇਕ ਸਪੈਸ਼ਲ ਇਵੈਂਟ 'ਚ ਕੀਤੀ ਗਈ।
ਤਾਈਵਾਨ ਦੀ ਕੰਪਨੀ ਫਾਕਸਕਾਨ ਨੇ ਨੋਕਿਆ ਦੇ ਨਵੇਂ ਟੈਬਲੇਟ ਐਨ 1 ਨੂੰ ਬਣਾਇਆ ਹੈ। ਨੋਕੀਆ ਦਾ ਐਨ1 ਟੈਬਲੇਟ ਐਪਲ ਦੇ ਆਈਪੈਡ ਮਿਨੀ ਦੀ ਤਰ੍ਹਾਂ ਹੀ ਦਿਖਾਈ ਦਿੰਦਾ ਹੈ। ਫੀਚਰਸ ਦੀ ਗੱਲ ਕਰੀਏ ਤਾਂ ਐਨ1 ਟੈਬਲੇਟ 'ਚ 7.9 ਇੰਚ ਦੀ (2048 ਗੁਣਾ 1536 ਪਿਕਸਲ) ਆਈ.ਪੀ.ਐਸ. ਡਿਸਪਲੇ ਦਿੱਤੀ ਗਈ ਹੈ। ਜਿਸ ਦੇ ਨਾਲ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦਾ ਸਾਥ ਦਿੱਤਾ ਗਿਆ ਹੈ। ਇਹ ਟੈਬਲੇਟ 6.9 ਮਿ.ਮੀ. ਪਤਲਾ ਹੈ। ਨੋਕੀਆ ਐਨ1 ਟੈਬਲੇਟ 64 ਬਿਟ 'ਤੇ ਚੱਲਦਾ ਹੈ ਅਤੇ ਇਸ 'ਚ 2.5 ਜੀ.ਐਚ.ਜ਼ੈਡ. ਦਾ ਇੰਟੇਲ ਐਟਮ ਜ਼ੈਡ 3580 ਪ੍ਰੋਸੈਸਰ ਲਗਾਇਆ ਗਿਆ ਹੈ।
ਟੈਬਲੇਟ ਦਾ ਭਾਰ 318 ਗ੍ਰਾਮ ਹੈ। ਨੋਕਿਆ ਦੇ ਇਸ ਟੈਬਲੇਟ 'ਚ 2 ਜੀ.ਬੀ. ਦੀ ਰੈਮ ਦਿੱਤੀ, 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸ ਦਾ ਫਰੰਟ ਕੈਮਰਾ, 5300 ਐਮ.ਏ.ਐਚ. ਦੀ ਬੈਟਰੀ, ਐਂਡਰਾਇਡ 5.0 ਲਾਲੀਪਾਪ ਅਤੇ ਨੋਕਿਆ ਜ਼ੈਡ ਲਾਂਚਰ 'ਤੇ ਚੱਲਦਾ ਹੈ।
ਇਨਕਮ ਟੈਕਸ ਵਿਭਾਗ ਜਨਤਾ ਦਰਬਾਰ, ਹਰ ਬੁੱਧਵਾਰ
NEXT STORY