ਨਵੀਂ ਦਿਲੀ- ਦੁਨੀਆ ਦੀ ਸਭ ਤੋਂ ਵੱਡੀ ਮੈਸੇਜਿੰਗ ਐਪ ਵਟਸਐਪ ਨੇ ਇਕ ਜ਼ਬਰਦਸਤ ਫੀਚਰ ਬਣਾਇਆ ਹੈ। ਹੁਣ ਵਟਸਐਪ 'ਤੇ ਕੋਈ ਮੈਸੇਜ ਆਏ ਤਾਂ ਤੁਹਾਨੂੰ ਉਸ ਨੂੰ ਪੜ੍ਹਨ ਦੀ ਲੋੜ ਨਹੀਂ ਹੈ, ਕਿਉਂਕਿ ਹੁਣ ਵਟਸਐਪ ਖੁੱਦ ਤੁਹਾਡੇ ਮੈਸੇਜਿਸ ਨੂੰ ਪੜ੍ਹ ਕੇ ਸੁਣਾਏਗਾ।
ਇਕ ਅੰਗਰੇਜ਼ੀ ਵੈਬਸਾਈਟ ਮੇਕਟੇਤਬਲਾਗ ਨੇ ਖੁਲਾਸਾ ਕੀਤਾ ਹੈ ਕਿ ਵਟਸਐਪ ਹੁਣ ਕੁਝ ਨਵੇਂ ਫੀਚਰ ਲਾਂਚ ਕਰੇਗਾ, ਜਿਸ 'ਚ ਡਰਾਈਵਿੰਗ ਮੋਡ ਅਹਿਮ ਹੈ। ਇਸ ਤੋਂ ਪਹਿਲਾਂ ਖਬਰ ਆ ਰਹੀ ਸੀ ਕਿ ਵਟਸਐਪ ਵਾਈਸ ਕਾਲ ਦੀ ਸਹੂਲਤ ਲਾਂਚ ਕਰਨ ਵਾਲਾ ਹੈ। ਵਟਸਐਪ ਦੇ ਸੀ.ਈ.ਓ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 2015 'ਚ ਵਾਈਸ ਕਾਲਿੰਗ ਸ਼ਪਰੂ ਹੋਣ ਵਾਲੀ ਹੈ। ਵਟਸਐਪ ਆਪਣੇ ਵਾਈਸ ਕਾਲ ਫੀਚਰ 'ਚ ਕਾਲਾ ਵਾਲਾ ਸਕਾਈਪ ਲਿਆਉਣ 'ਤੇ ਕੰਮ ਕਰ ਰਿਹਾ ਹੈ। ਇਸ ਦੇ ਕੁਝ ਕੋਡਿੰਗ ਵੀ ਲੀਕ ਹੋਏ ਹਨ। ਇਸ ਫੀਚਰ ਨਾਲ ਵਟਸਐਪ ਤੁਹਾਨੂੰ ਸਕਾਈਪ ਦੇ ਜ਼ਰੀਏ ਡਾਇਰੈਕਟ ਕਾਲ ਕਰਨ ਦੀ ਸਹੂਲਤ ਦੇਵੇਗਾ।
ਵਟਸਐਪ ਦੇ ਵਾਈਸ ਕਾਲਿੰਗ ਫੀਚਰ 'ਚ ਇਹ ਆਪਸ਼ਨਸ ਹੋਣਗੇ- ਕਾਲ ਮਿਊਟ, ਕਾਲ ਹੋਲਡ, ਕਾਲ ਬੈਕ, ਕਾਲ ਮੀ ਇਨ... ਮਿੰਟ, ਕਾਲ ਬੈਕ ਮੈਸੇਜ, ਕਾਲ ਵਾਇਆ ਸਕਾਈਪ, ਕਾਲ ਨੋਟੀਫਿਕੇਸ਼ਨਸ, ਸੇਪਰੇਟ ਸਕਰੀਨ ਫਾਰ ਕਾਲ ਲਾਗਸ। ਵਟਸਐਪ ਦੇ ਵਾਈਸ ਕਾਲਿੰਗ ਫੀਚਰ ਆਈਫੋਨ, ਐਂਡਰਾਇਡ, ਵਿੰਡੋਜ਼ ਫੋਨ 'ਤੇ ਇਸ ਸਾਲ ਲਾਂਚ ਕੀਤੇ ਜਾਣਗੇ।
ਹੁਣ ਐਪਲ ਦੀ ਥਾਂ ਹੋਵੇਗੀ ਨੋਕੀਆ-ਨੋਕੀਆ! (ਦੇਖੋ ਤਸਵੀਰਾਂ)
NEXT STORY