ਅੰਬਾਲਾ- ਕਹਿੰਦੇ ਨੇ ਬੱਚੇ ਰੱਬ ਦਾ ਰੂਪ ਹੁੰਦੇ ਹਨ। ਇਸ ਧਰਤੀ 'ਤੇ ਜਨਮ ਲੈਣ ਵਾਲਾ ਇਨਸਾਨ ਵੱਖ-ਵੱਖ ਰੂਪ, ਰੰਗ ਤੇ ਸ਼ਕਲ 'ਚ ਵਿਚਰਦਾ ਹੈ। ਰੱਬ ਨੇ ਕਾਲਾ ਅਤੇ ਗੋਰਾ ਦੋ ਰੰਗ ਬਣਾਏ ਹਨ ਪਰ ਇਸ ਰੱਬ ਦੇ ਰੰਗ ਹੀ ਵੱਖਰੇ ਹਨ। ਜੀ ਹਾਂ, ਅੰਬਾਲਾ ਦੇ ਸਿਵਲ ਹਸਪਤਾਲ 'ਚ ਇਕ ਅਜੀਬ ਬੱਚੀ ਨੇ ਜਨਮ ਲਿਆ ਹੈ, ਜਿਸ ਦੀ ਸਕਿਨ (ਚਮੜੀ) ਪਲਾਸਟਿਕ ਦੀ ਹੈ। ਇਹ ਕੋਈ ਕੁਦਰਤ ਦਾ ਕਰਿਸ਼ਮਾ ਨਹੀਂ ਹੈ, ਸਗੋਂ ਕਿ ਬੱਚੀ 'ਕੰਜੇਨੀਟਲ ਇਥੋਯੋਟਿਕ ਰਥ੍ਰੋਪੋਇਸਿਸ' ਨਾਂ ਦੀ ਬੀਮਾਰੀ ਨਾਲ ਪੀੜਤ ਹੈ।
ਸਿਵਲ ਹਸਪਤਾਲ ਦੇ ਸੀ. ਐਮ. ਓ. ਵਿਨੋਦ ਗੁਪਤਾ ਨੇ ਦੱਸਿਆ ਕਿ ਬੱਚੀ ਦੀ ਅਜਿਹੀ ਸਕਿਨ ਜੇਨੇਟਿਕ ਡਿਸਆਰਡਰ ਕਾਰਨ ਹੋਈ ਹੈ ਅਤੇ ਤਕਰੀਬਨ ਤਿੰਨ ਲੱਖ ਵਿਚੋਂ ਇਕ ਬੱਚੇ ਨੂੰ ਇਹ ਬੀਮਾਰੀ ਹੋ ਸਕਦੀ ਹੈ। ਬੱਚੀ ਦੇ ਜਨਮ ਤੋਂ ਬਾਅਦ ਪਰਿਵਾਰ ਵਾਲੇ ਉਸ ਦੀ ਸਿਹਤ ਨੂੰ ਲੈ ਕੇ ਚਿੰਤਾ ਵਿਚ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਬੱਚਿਆਂ ਦੇ ਠੀਕ ਹੋਣ ਦੀ ਸੰਭਾਵਨਾ ਇਲਾਜ ਅਤੇ ਪਰਿਵਾਰ ਵਾਲਿਆਂ ਦੀ ਦੇਖ-ਰੇਖ 'ਚ ਨਿਰਭਰ ਕਰਦੀ ਹੈ। ਇਸ ਤਰ੍ਹਾਂ ਦੀ ਸਕਿਨ ਵਾਲਾ ਬੱਚਾ ਗੁੱਡੀ ਵਾਂਗ ਲੱਗਦਾ ਹੈ। ਸਕਿਨ ਦਾ ਟੈਕਸਚਰ ਠੀਕ ਨਹੀਂ ਹੁੰਦਾ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਬੱਚੇ ਜ਼ਿਆਦਾ ਦੇਰ ਤੱਕ ਜੀਊਂਦੇ ਨਹੀਂ ਰਹਿ ਸਕਦੇ। ਜੇਕਰ ਉਨ੍ਹਾਂ ਦੀ ਦੇਖਭਾਲ ਚੰਗੇ ਢੰਗ ਨਾਲ ਕੀਤੀ ਜਾਵੇ ਤਾਂ ਉਹ ਕੁਝ ਸਮੇਂ ਤਕ ਜੀਊਂਦੇ ਰਹਿ ਸਕਦੇ ਹਨ ਪਰ ਇੰਫੈਕਸ਼ਨ ਦਾ ਖਤਰਾ ਵਧ ਹੁੰਦਾ ਹੈ।
ਪੈਰਿਸ ਦੇ ਹਤਿਆਰਿਆਂ ਨੂੰ 51 ਕਰੋੜ ਦਾ ਇਨਾਮ ਦੇਵੇਗਾ ਇਹ ਭਾਰਤੀ ਨੇਤਾ!
NEXT STORY