ਪਰਮਦੀਪ ਨੂੰ ਇਸ ਵਰ੍ਹੇ ਸਜ਼ਾ ਹੋਣ ਦੀ ਸੰਭਾਵਨਾ
ਲੰਡਨ (ਮਨਦੀਪ ਖੁਰਮੀ) - ਸਕਾਟਲੈਂਡ ਪੁਲਸ ਵਲੋਂ ਆਪਣੇ ਘਰ ਵਿਚ ਭੰਗ ਦੇ 710 ਬੂਟੇ ਬੀਜਣ ਅਤੇ ਗੈਰ-ਕਾਨੂੰਨੀ ਤੌਰ 'ਤੇ 825 ਜਿੰਦਾ ਕਾਰਤੂਸ ਰੱਖਣ ਵਾਲੇ ਪਰਮਦੀਪ ਸਿੰਘ ਨੂੰ ਇਸੇ ਵਰ੍ਹੇ ਸਜ਼ਾ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੇ ਸਮੇਂ ਵਿਚ ਸਕਾਟਲੈਂਡ ਪੁਲਸ ਨੇ ਇਕ ਜਿਮ 'ਚੋਂ ਚੋਰੀ ਹੋਏ ਸਾਮਾਨ ਲੱਭਣ ਲਈ ਬਾਡੀ ਬਿਲਡਰ ਪਰਮਦੀਪ ਸਿੰਘ ਦੇ 6 ਲੱਖ ਪੌਂਡ ਕੀਮਤ ਵਾਲੇ ਘਰ ਛਾਪਾ ਮਾਰਿਆ ਸੀ। ਪੁਲਸ ਹੈਰਾਨ ਹੋ ਗਈ ਜਦੋਂ ਉਨ੍ਹਾਂ ਬਹੁਤ ਹੀ ਯੋਜਨਾਬੱਧ ਢੰਗ ਨਾਲ ਨਾਲ ਬੀਜੇ ਹੋਏ ਭੰਗ ਦੇ ਬੂਟੇ ਦੇਖੇ। ਘਰ ਦੀ ਤਲਾਸ਼ੀ ਦੌਰਾਨ ਉਨ੍ਹਾਂ ਨੂੰ ਜਿੰਦਾ ਕਾਰਤੂਸ ਸਮੇਤ ਹਥਿਆਰ ਵੀ ਮਿਲੇ ਸਨ। ਪੁਲਸ ਸੂਤਰਾਂ ਦਾ ਕਹਿਣਾ ਸੀ ਕਿ ਪਰਮਦੀਪ ਸਿੰਘ ਕੋਲ ਇਸ ਖੇਤੀ ਦਾ ਗੂੜ ਗਿਆਨ ਹੈ। ਪੁਲਸ ਅਫਸਰਾਂ ਦਾ ਕਹਿਣਾ ਹੈ ਕਿ ਪਰਮਦੀਪ ਸਿੰਘ ਇਕ ਗਿਆਨਵਾਨ ਕਿਸਾਨ ਹੈ। ਹੇਠਲੀ ਅਦਾਲਤ ਦੇ ਜੱਜ ਵਲੋਂ ਉਸਦਾ ਕੇਸ ਹਾਈਕੋਰਟ ਕੋਲ ਇਹ ਕਹਿੰਦਿਆਂ ਭੇਜ ਦਿੱਤਾ ਸੀ ਕਿ ਪਰਮਦੀਪ ਦੇ ਜੁਰਮ ਦੀ ਸਜ਼ਾ ਦੇਣ ਲਈ ਉਸਦਾ ਅਧਿਕਾਰ ਖੇਤਰ ਬਹੁਤ ਨਿਗੁਣਾ ਜਿਹਾ ਹੈ। ਬੇਸ਼ੱਕ ਬਚਾਅ ਪੱਖ ਦੇ ਵਕੀਲ ਨੇ ਉਸਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪਰਮਦੀਪ ਨੇ ਖੁਦ ਕਿਹਾ ਕਿ ਆਰਥਿਕ ਕਮਜ਼ੋਰੀ ਕਾਰਨ ਉਸਨੇ ਭੰਗ ਦੀ ਖੇਤੀ ਸ਼ੁਰੂ ਕੀਤੀ ਸੀ। ਰਾਈਫਲ ਬਾਰੇ ਉਸਨੇ ਕਿਹਾ ਕਿ ਇਹ ਉਸਨੂੰ ਸੈਰ ਕਰਨ ਗਏ ਨੂੰ ਮਿਲੀ ਸੀ। ਬੇਸ਼ੱਕ ਪਰਮਦੀਪ ਸਿੰਘ ਨੇ ਨਿੱਜੀ ਜ਼ਿੰਦਗੀ ਨੂੰ ਸੁਖਾਲਾ ਕਰਨ ਲਈ ਇਹ ਕਰਤੂਤ ਕੀਤੀ ਸੀ ਪਰ ਇਹ ਗੱਲ ਇਤਿਹਾਸ ਦੇ ਪੰਨਿਆਂ 'ਤੇ ਹਮੇਸ਼ਾ ਲਈ ਉਕਰੀ ਜਾਵੇਗੀ ਕਿ ਉਹ ਬਿਸ਼ਪਬਰਿੱਜ ਦੀ ਲੋਅ ਮੌਸ ਜੇਲ ਵਿਚ ਜਾਣ ਵਾਲਾ ਪਹਿਲਾ ਸਿੱਖ ਗੁਨਾਹਗਾਰ ਹੋਵੇਗਾ।
ਭਾਰਤਵੰਸ਼ੀ ਬਾਲਿਕਾ ਦੀ ਨਿਊਜ਼ੀਲੈਂਡ ਦੇ ਹਸਪਤਾਲ 'ਚ ਮੌਤ
NEXT STORY