ਵਿਸ਼ਵ ਕੱਪ ਦਾ ਪਹਿਲਾ ਮੈਚ ਭਾਰਤ ਅਤੇ ਮੇਜ਼ਬਾਨ ਇੰਗਲੈਂਡ ਦੀਆਂ ਟੀਮਾਂ ਦਰਮਿਆਨ ਕ੍ਰਿਕਟ ਦਾ ਮੱਕਾ ਕਹੇ ਜਾਣ ਵਾਲੇ ਲਾਰਡਜ਼ ਦੇ ਮੈਦਾਨ 'ਤੇ ਖੇਡਿਆ ਗਿਆ। 7 ਜੂਨ 1975 ਨੂੰ ਖੇਡੇ ਗਏ ਪਹਿਲੇ ਹੀ ਮੈਚ 'ਚ ਵਿਸ਼ਵ ਕੱਪ ਦੇ ਇਤਿਹਾਸ ਦਾ ਪਹਿਲਾ ਸੈਂਕੜਾ ਇੰਗਲੈਂਡ ਦੇ ਡੈਨਿਸ ਐਮਿਸ ਨੇ ਲਗਾਇਆ। ਉਸਨੇ ਮੈਚ 'ਚ 147 ਗੇਂਦਾਂ 'ਤੇ 18 ਚੌਕਿਆਂ ਦੀ ਮਦਦ ਨਾਲ 137 ਦੌੜਾਂ ਬਣਾਈਆਂ। ਇਸਦੇ ਨਾਲ ਹੀ ਉਹ ਵਿਸ਼ਵ ਕੱਪ 'ਚ ਸੈਂਕੜਾ ਮਾਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ। ਇਸੇ ਹੀ ਮੈਚ 'ਚ ਇੰਗਲੈਂਡ ਦੇ ਸੀ. ਐੱਮ. ਓਲਡ ਨੇ 30 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ। ਇੰਗਲੈਂਡ ਦੀ ਟੀਮ ਨੇ ਇਸ ਮੈਚ 'ਚ 334 ਦੌੜਾਂ ਬਣਾਈਆਂ ਅਤੇ ਉਸਨੇ ਭਾਰਤੀ ਟੀਮ ਨੂੰ 202 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਇਸ ਤਰ੍ਹਾਂ ਵਿਸ਼ਵ ਕੱਪ ਦੀ ਪਹਿਲੀ ਜਿੱਤ ਵੀ ਇੰਗਲੈਂਡ ਦੇ ਹਿੱਸੇ ਆਈ। ਇੰਗਲੈਂਡ ਦਾ ਡੇਨਿਸ ਐਮਿਸ ਵਿਸ਼ਵ ਕੱਪ ਦਾ ਪਹਿਲਾ 'ਪਲੇਅਰ ਆਫ਼ ਦੀ ਮੈਚ' ਬਣਿਆ। ਵਿਸ਼ਵ ਕੱਪ ਦੀ ਪਹਿਲੀ ਵਿਕਟ ਭਾਰਤੀ ਟੀਮ ਦੇ ਆਲਰਾਊਂਡਰ ਮਹਿੰਦਰ ਅਮਰਨਾਥ ਨੇ ਲਈ। ਉਸਨੇ ਇੰਗਲੈਂਡ ਦੇ ਓਪਨਿੰਗ ਬੱਲੇਬਾਜ਼ ਜੇਮਸਨ ਨੂੰ 21ਦੌੜਾਂ ਦੇ ਨਿੱਜੀ ਸਕੋਰ 'ਤੇ ਕਪਤਾਨ ਵੈਂਕਟਰਾਘਵਨ ਹੱਥੋਂ ਕੈਚ ਕਰਵਾ ਕੇ ਆਊਟ ਕੀਤਾ। ਭਾਰਤ ਦੇ ਮਹਿੰਦਰ ਅਮਰਨਾਥ, ਅੰਸ਼ੁਮਨ ਗਾਇਕਵਾਡ ਅਤੇ ਕਰਸਨ ਘਾਵਰੀ ਨੇ ਵਿਸ਼ਵ ਕੱਪ ਤੋਂ ਇਕ ਦਿਨਾ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ। ਵਿਸ਼ਵ ਕੱਪ ਦੇ ਪਹਿਲੇ ਮੈਚ ਦੀ ਅੰਪਾਈਰਿੰਗ ਕੌਂਸਟੈਂਟ ਅਤੇ ਲੈਂਗਰਾਈਡ ਨੇ ਕੀਤੀ।
ਵਿਰਾਟ ਬਾਰੇ ਇਹ ਕੀ ਬੋਲ ਗਏ ਪਾਕਿਸਤਾਨੀ ਗੇਂਦਬਾਜ਼
NEXT STORY