ਇਸਲਾਮਾਬਾਦ- ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਹੋਣ ਵਾਲੇ ਵਰਲਡ ਕੱਪ 2015 ਅਜੇ ਸਮਾਂ ਬਾਕੀ ਹੈ ਪਰ ਹੁਣੇ ਤੋਂ ਕ੍ਰਿਕਟਰਾਂ ਨੇ ਆਪਣੇ ਬਿਆਨਾਂ ਨਾਲ ਦੂਜੇ ਖਿਡਾਰੀਆਂ 'ਤੇ ਫਿਕਰੇ ਕੱਸਣੇ ਸ਼ੁਰੂ ਕਰ ਦਿੱਤੇ ਹਨ। ਦੱਸਿਆ ਗਿਆ ਹੈ ਕਿ ਵਰਲਡ ਕੱਪ 'ਚ 15 ਫਰਵਰੀ ਨੂੰ ਭਾਰਤ ਤੇ ਪਾਕਿਸਤਾਨ 'ਚ ਖੇਡਿਆ ਜਾਵੇਗਾ ਪਰ ਮੈਚ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸੋਹੇਲ ਖਾਨ ਨੇ ਭਾਰਤੀ ਟੀਮ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ 'ਤੇ ਨਿਸ਼ਾਨਾ ਸਾਧਦੇ ਹੋਏ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਕਿਹਾ ਕਿ 'ਕੋਹਲੀ ਸ਼ੇਰ ਹੋਵੇਗਾ ਆਪਣੇ ਘਰ ਦਾ।'
ਇਸ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਵਿਰਾਟ ਨੂੰ ਰੋਕਣ ਦੀ ਟੀਮ ਦੀ ਰਣਨੀਤੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਝੱਟ ਕਹਿ ਦਿੱਤਾ ਕਿ 'ਕੋਹਲੀ ਹੋਵੇਗਾ ਸ਼ੇਰ ਆਪਣੇ ਘਰ ਦਾ' ਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਭਾਰਤ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰਨ ਲਈ ਕਾਫ਼ੀ ਹਨ। ਉਨ੍ਹਾਂ ਮੁਤਾਬਕ ਟੀਮ ਦੇ ਤੇਜ਼ ਤੇ ਸਪਿਨ ਗੇਂਦਬਾਜ਼ ਭਾਰਤੀ ਟੀਮ ਨੂੰ ਛੇਤੀ ਪਵੇਲਿਅਨ ਦਾ ਰਸਤਾ ਵਿਖਾ ਦੇਣਗੇ।
ਵਿਸ਼ਵ ਕੱਪ ਲਈ ਯੁਵੀ ਨੂੰ ਚੁਣਨਾ ਮੁਸ਼ਕਿਲ ਸੀ: ਅਜ਼ਹਰ
NEXT STORY