ਦੋਹਾ, ਸਪੇਨ ਦੇ ਟੈਨਿਸ ਸਟਾਰ ਰਾਫੇਲ ਨਡਾਲ ਨੇ ਕਿਹਾ ਹੈ ਕਿ ਕਤਰ ਓਪਨ ਦਾ ਡਬਲਜ਼ ਖਿਤਾਬ ਜਿੱਤਣ ਤੋਂ ਬਾਅਦ ਉਹ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਆਸਟ੍ਰੇਲੀਅਨ ਓਪਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਮਾਚਾਰ ਪੱਤਰ 'ਸਿਨਹੂਆ' ਅਨੁਸਾਰ 14 ਵਾਰ ਦੇ ਗ੍ਰੈਂਡ ਸਲੈਮ ਜੇਤੂ ਨਡਾਲ ਨੂੰ ਦੋਹਾ ਵਿਚ ਸਿੰਗਲਜ਼ ਵਰਗ ਦੇ ਪਹਿਲੇ ਹੀ ਦੌਰ ਵਿਚ ਜਰਮਨ ਖਿਡਾਰੀ ਮਾਈਕਲ ਬੇਰੇਰ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਨਡਾਲ ਹਾਲਾਂਕਿ ਡਬਲਜ਼ ਵਰਗ 'ਚ ਸਫਲ ਰਿਹਾ। ਨਡਾਲ ਨੇ ਕਿਹਾ, ''ਡਬਲਜ਼ ਵਿਚ ਜਿੱਤ ਕਾਰਨ ਇਹ ਹਫਤਾ ਮੇਰੇ ਲਈ ਕਾਫੀ ਸਾਕਾਰਾਤਮਕ ਰਿਹਾ ਤੇ ਹੁਣ ਮੈਂ ਆਸਟ੍ਰੇਲੀਅਨ ਓਪਨ ਲਈ ਤਿਆਰ ਹਾਂ।'' ਨਡਾਲ ਨੇ ਕਿਹਾ ਕਿ ਉਹ ਆਸਟ੍ਰੇਲੀਅਨ ਓਪਨ ਦੇ ਦੂਸਰੇ ਖਿਡਾਰੀਆਂ ਲਈ ਚੁਣੌਤੀ ਬਣ ਕੇ ਉੱਤਰਨਾ ਚਾਹੁੰਦਾ ਹੈ। ਨਡਾਲ ਨੇ ਹਾਲਾਂਕਿ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਉਹ 19 ਜਨਵਰੀ ਤੋਂ ਮੈਲਬੋਰਨ ਵਿਚ ਸ਼ੁਰੂ ਹੋਣ ਵਾਲੇ ਆਸਟ੍ਰੇਲੀਅਨ ਓਪਨ ਤਕ 100 ਫੀਸਦੀ ਫਿੱਟ ਨਾ ਹੋ ਸਕੇ ਪਰ ਉਸ ਦਾ ਇਹ ਸੈਸ਼ਨ ਇਥੇ ਹੀ ਖਤਮ ਨਹੀਂ ਹੋਵੇਗਾ ਅਤੇ ਉਹ ਖੇਡਣਾ ਜਾਰੀ ਰੱਖੇਗਾ।
ਪਿਛਲੇ ਵਿਸ਼ਵ ਕੱਪ 'ਚ ਜਿਆਦਾ ਮਜਬੂਤ ਹੋਈ ਨਿਊਜੀਲੈਂਡ : ਵਿਟੋਰੀ
NEXT STORY