ਕ੍ਰਾਈਸਟਚਰਚ, ਨਿਊਜੀਲੈਂਡ ਦੇ ਸਾਬਕਾ ਕਪਤਾਨ ਡੇਨੀਅਲ ਵਿਟੋਰੀ ਨੇ ਕਿਹਾ ਕਿ ਆਗਾਮੀ ਵਿਸ਼ਵ ਕੱਪ ਲਈ ਨਿਊਜੀਲੈਂਡ ਟੀਮ ਦੀਆਂ ਤਿਆਰੀਆਂ ਜੋਰਾਂ 'ਤੇ ਹਨ ਅਤੇ ਇਹ ਟੀਮ ਪਿਛਲੀ ਵਾਰ ਦੀ ਤੁਲਨਾ 'ਚ ਕਿਤੇ ਜਿਆਦਾ ਮਜਬੂਤ ਹੈ। ਚਾਰ ਵਿਸ਼ਵ ਕੱਪ ਖੇਡ ਚੁੱਕੇ ਵਿਟੋਰੀ ਨੇ ਕਿਹਾ ਕਿ, ਪਿਛਲੀ ਵਾਰ ਦੀ ਟੀਮ ਵੀ ਚੰਗੀ ਸੀ ਪਰ ਇਸ ਵਿਸ਼ਵ ਕੱਪ ਲਈ ਚੁਣੀ ਗਈ ਟੀਮ ਜਿਆਦਾ ਮਜਬੂਤ ਹੈ ਅਤੇ ਵਿਸ਼ਵ ਕੱਪ ਜਿੱਤਣ ਲਈ ਪੂਰੀ ਤਰਾਂ ਤਿਆਰ ਹੈ। ਵਿਸ਼ਵ ਕੱਪ ਲਈ ਐਲਾਨੀ ਟੀਮ 'ਚ ਸ਼ਾਮਲ ਵਿਟੋਰੀ ਨੇ ਕਿਹਾ ਕਿ ਟੀਮ ਦੇ ਖਿਡਾਰੀਆਂ ਨੇ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ' 2-0 ਨਾਲ ਜਿੱਤ ਦਰਜ ਕਰਕੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਹੈ, ਜਿਸਨੂੰ ਘੱਟ ਕਰਕੇ ਨਹੀਂ ਆਂਕਿਆਂ ਜਾ ਸਕਦਾ। ਟੀਮ ਇਹੋ ਪ੍ਰਦਰਸ਼ਨ ਵਿਸ਼ਵ ਕੱਪ 'ਟ ਵੀ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ। ਉਸਨੇ ਕਿਹਾ ਕਿ ਫਰਵਰੀ ਦੇ ਸ਼ੁਰੂ 'ਚ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਨੇ ਸ਼੍ਰੀਲੰਕਾ ਖਿਲਾਫ 7 ਅਤੇ ਪਾਕਿਸ ਤਾਨ ਖਿਲਾਫ 2 ਵਨ ਡੇ ਮੈਡ ਖੇਡਣੇ ਹਨ, ਜਿੰਨਾਂ ਨਾਲ ਟੀਮ ਦੀਆਂ ਤਿਆਰੀਆਂ ਨੂੰ ਮਜਬੂਤੀ ਮਿਲੇਗੀ।
ਗੇਲ ਦਾ ਪਾਵਰਫੁੱਲ ਧਮਾਕਾ ਦੇਖਣਾ ਚਾਹੋਗੇ?
NEXT STORY