ਸਿਡਨੀ - 14 ਫਰਵਰੀ ਤੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਧਰਤੀ 'ਤੇ ਸ਼ੁਰੂ ਹੋਣ ਵਾਲੇ ਇਕ ਦਿਨਾ ਵਿਸ਼ਵ ਕੱਪ ਤੋਂ ਠੀਕ ਪਹਿਲਾਂ 4 ਟੈਸਟ ਮੈਚਾਂ ਦੀ ਸੀਰੀਜ਼ ਵਿਚ ਮਿਲੀ 2-0 ਦੀ ਹਾਰ ਨਾਲ ਭਾਰਤ ਸ਼ਰਮਸਾਰ ਹੋਇਆ ਹੈ ਕਿਉਂਕਿ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਮੱਦੇਨਜ਼ਰ ਰੱਖਦਿਆਂ ਇਸ ਸੀਰੀਜ਼ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਸੀ ਪਰ ਭਾਰਤ ਦੀ ਦਿਸ਼ਾਹੀਣ ਗੇਂਦਬਾਜ਼ੀ ਦੀ ਬਦੌਲਤ ਭਾਰਤ ਇਹ ਸੀਰੀਜ਼ ਹਾਰ ਗਿਆ। ਚਾਹ ਤਕ 189 ਦੌੜਾਂ ਦੇ ਸਕੋਰ 'ਤੇ 2 ਵਿਕਟਾਂ ਗਵਾ ਕੇ ਸਥਿਰ ਲੱਗ ਰਹੀ ਭਾਰਤੀ ਟੀਮ ਦਾ ਅਰਧ ਸੈਂਕੜਾ ਲਗਾ ਚੁੱਕਿਆ ਸਲਾਮੀ ਬੱਲੇਬਾਜ਼ ਮੁਰਲੀ ਵਿਜੇ 80 ਦੌੜਾਂ 'ਤੇ ਆਪਣੀ ਵਿਕਟ ਗੁਆ ਬੈਠਾ। ਕਪਤਾਨ ਵਿਰਾਟ ਕੋਹਲੀ (46) ਨੇ ਇਸ ਤੋਂ ਬਾਅਦ ਰਹਾਨੇ ਨਾਲ ਸਾਂਝੇਦਾਰੀ ਨੂੰ ਅੱਗੇ ਵਧਾਉਣਾ ਸ਼ੁਰੂ ਕੀਤਾ, ਪਰ ਉਸ ਨੇ ਸਟਾਰਕ ਦੀ ਗੇਂਦ 'ਤੇ ਵਾਟਸਨ ਨੂੰ ਕੈਚ ਫੜਾ ਦਿੱਤਾ। ਇਸ ਤੋਂ ਬਾਅਦ ਜਲਦੀ-ਜਲਦੀ 4 ਹੋਰ ਵਿਕਟਾਂ ਡਿਗਣ ਕਾਰਨ ਭਾਰਤ ਸੰਕਟ 'ਚ ਆ ਗਿਆ ਪਰ ਰਹਾਨੇ ਅਤੇ ਭੁਵਨੇਸ਼ਵਰ ਨੇ 35 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਦਿਆਂ ਮੈਚ ਡਰਾਅ ਕਰਵਾ ਕੇ ਭਾਰਤ ਨੂੰ ਇਕ ਹੋਰ ਹਾਰ ਤੋਂ ਬਚਾ ਲਿਆ।
ਇਸ ਤੋਂ ਪਹਿਲਾਂ ਪੰਜਵੇਂ ਦਿਨ ਚੌਥੀ ਪਾਰੀ 'ਚ ਰਿਕਾਰਡ 349 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਲਈ ਲੋਕੇਸ਼ ਰਾਹੁਲ (16) ਅਤੇ ਮੁਰਲੀ ਵਿਜੇ ਦੀ ਸਲਾਮੀ ਜੋੜੀ ਨੇ 48 ਦੌੜਾਂ ਦੀ ਸਾਂਝੇਦਾਰੀ ਨਿਭਾਈ। ਵਿਜੇ ਨੇ ਇਸ ਤੋਂ ਬਾਅਦ ਰੋਹਿਤ ਸ਼ਰਮਾ (39) ਦੇ ਨਾਲ ਦੂਸਰੀ ਵਿਕਟ ਲਈ 54 ਅਤੇ ਕਪਤਾਨ ਕੋਹਲੀ ਦੇ ਨਾਲ 74 ਦੌੜਾਂ ਦੀ ਸਾਂਝੇਦਾਰੀ ਨਿਭਾਈ। ਪਹਿਲੀ ਪਾਰੀ 'ਚ ਸ਼ਾਨਦਾਰ ਸੈਂਕੜਾ ਲਗਾਉਣ ਵਾਲੇ ਰਾਹੁਲ ਦੀ ਵਿਕਟ 48 ਦੇ ਕੁਲ ਸਕੋਰ 'ਤੇ ਡਿਗੀ। ਰਾਹੁਲ ਨੇ 40 ਗੇਂਦਾਂ ਦਾ ਸਾਹਮਣਾ ਕਰਦਿਆਂ 3 ਚੌਕੇ ਲਗਾਏ। ਉਸ ਦੀ ਵਿਕਟ ਨਾਥਨ ਲਿਓਨ ਨੇ ਲਈ। ਇਸਤੋਂ ਪਹਿਲਾਂ ਆਸਟ੍ਰੇਲੀਆ ਨੇ ਚੌਥੇ ਦਿਨ ਦੇ ਆਪਣੇ ਸਕੋਰ 5 ਵਿਕਟਾਂ 'ਤੇ 251 ਦੌੜਾਂ 'ਤੇ ਦੂਸਰੀ ਪਾਰੀ ਐਲਾਨ ਦਿੱਤੀ ਅਤੇ ਭਾਰਤ ਸਾਹਮਣੇ ਜਿੱਤ ਲਈ 349 ਦੌੜਾਂ ਦਾ ਟੀਚਾ ਰੱਖਿਆ।
ਸੀਰੀਜ਼ ਦਾ ਪਹਿਲਾ ਮੈਚ ਹਾਰਨਾ ਚੰਗਾ ਨਹੀਂ
NEXT STORY