ਲਾਸ ਏਂਜਲਸ- ਗਾਇਕਾ-ਅਭਿਨੇਤਰੀ ਜੈਨੀਫਰ ਲੋਪੇਜ਼ ਨੇ ਆਪਣੇ ਸਾਬਕਾ ਪ੍ਰੇਮੀ ਕੈਸਪਰ ਸਮਾਰਟ ਕੋਲ ਵਾਪਸ ਜਾਣ ਦੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਖਬਰਾਂ ਮੁਤਾਬਕ ਜੈਨੀਫਰ ਨੇ ਆਪਣੀ ਅਗਾਮੀ ਫਿਲਮ ਦਿ ਬੁਆਏ ਨੈਕਸਟ ਡੋਰ ਦੇ ਪ੍ਰਚਾਰ ਪ੍ਰੋਗਰਾਮ ਵਿਚ ਕਿਹਾ ਕਿ ਉਹ ਫਿਲਹਾਲ ਇਕੱਲੀ ਹੈ। ਜੈਨੀਫਰ ਨੇ ਦੱਸਿਆ ਕਿਹਾ ਕਿ ਆਪਣੇ ਹਿਸਾਬ ਨਾਲ ਰਹਿਣਾ ਉਸ ਲਈ ਵਧੀਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਕ ਅਜਿਹਾ ਵੀ ਸਮਾਂ ਸੀ, ਜਦੋਂ ਉਸ ਦੀ ਪ੍ਰਤੀਕਿਰਿਆ ਕੁਝ ਇੰਝ ਹੁੰਦੀ ਸੀ ਕਿ ਉਹ ਕਿਸੇ ਨਾਲ ਸਮਝੌਤਾ ਨਹੀਂ ਕਰਨ ਵਾਲੀ। ਉਹ ਜਿਵੇਂ ਦੀ ਹੈ, ਉਵੇਂ ਦੀ ਰਹਿਣਾ ਚਾਹੁੰਦੀ ਹੈ। ਫਿਲਹਾਲ ਉਸ ਕੋਲ ਕਰਨ ਲਈ ਕੋਈ ਐਲਾਨ ਨਹੀਂ ਹੈ। ਜੈਨੀਫਰ ਨੇ ਪਤੀ ਮਾਰਕ ਏਂਥਨੀ ਤੋਂ ਵੱਖ ਹੋਣ ਤੋਂ ਬਾਅਦ ਕੈਸਪਰ ਨਾਲ ਡੇਟਿੰਗ ਸ਼ੁਰੂ ਕੀਤੀ। ਉਨ੍ਹਾਂ ਦੋਵਾਂ ਦੀਆਂ ਰਾਹਾਂ 2014 ਵਿਚ ਅਲੱਗ ਹੋ ਗਈਆਂ ਸਨ।
ਦੋਸਤਾਂ ਨਾਲ ਫਿਲਮ ਦੇਖਣ ਪਹੁੰਚੀ ਸ਼ਾਹਰੁਖ ਦੀ ਬੇਟੀ
NEXT STORY