ਨਵੀਂ ਦਿੱਲੀ- ਸਾਲ 2003 'ਚ ਆਈ ਸਫਲ ਫਿਲਮ 'ਗੰਗਾਜਲ' ਕਾ ਸੀਕਵਲ ਬਣਾ ਰਹੇ ਨਿਰਦੇਸ਼ਕ ਪ੍ਰਕਾਸ਼ ਝਾਅ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਕਹਾਣੀ ਇਕ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਹੈ ਅਤੇ ਸਮਾਜ ਤੇ ਪੁਲਸ ਵਿਚਲੇ ਰਿਸ਼ਤਿਆਂ 'ਤੇ ਪ੍ਰਕਾਸ਼ ਪਾਵੇਗੀ । ਫਿਲਮ 'ਗੰਗਾਜਲ-2' ਇਕ ਮਹਿਲਾ ਪੁਲਸ ਅਫਸਰ ਦੀ ਕਹਾਣੀ ਹੈ, ਜੋ ਜ਼ਿਲੇ ਦੇ ਕੁਝ ਤਾਕਤਵਰ ਅਤੇ ਪ੍ਰਭਾਵਸ਼ਾਲੀ ਲੋਕਾਂ ਨਾਲ ਮੁਕਾਬਲਾ ਕਰਦੀ ਹੈ ।
ਝਾਅ ਨੇ ਇਸ ਫਿਲਮ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਾਲ ਦੇ ਅੰਤ 'ਚ ਇਸ ਦੇ ਰਿਲੀਜ਼ ਹੋਣ ਦੀ ਉਮੀਦ ਹੈ । ਝਾਅ ਨੇ ਕਿਹਾ, ''ਗੰਗਾਜਲ-2 ਅੱਜ ਦੇ ਸਮੇਂ 'ਚ ਸਮਾਜ ਅਤੇ ਪੁਲਸ ਵਿਚਲੇ ਰਿਸ਼ਤਿਆਂ 'ਤੇ ਆਧਾਰਿਤ ਹੈ । ਇਹ ਫਿਲਮ ਅਸਲ 'ਚ ਸਾਡੇ ਆਸ-ਪਾਸ ਹੋ ਰਹੀਆਂ ਸਾਰੀਆਂ ਵਚਿੱਤਰ ਘਟਨਾਵਾਂ ਦੇ ਬਾਰੇ 'ਚ ਹੈ। ਇਹ ਫਿਲਮ ਵੱਡੇ ਪੱਧਰ 'ਤੇ ਨਹੀਂ ਬਣਾਈ ਜਾ ਰਹੀ ਹੈ ਅਤੇ ਇਸ 'ਚ ਪਾਤਰਾਂ ਦੀ ਗਿਣਤੀ ਵੀ ਬਹੁਤ ਘੱਟ ਹੈ।''
ਫਿਲਹਾਲ ਮੈਂ ਇਕੱਲੀ ਹਾਂ : ਜੈਨੀਫਰ ਲੋਪੇਜ਼
NEXT STORY