150 ਕਿਮੀ ਦੀ ਰਫਤਾਰ ਦੀਆਂ ਗੇਂਦਾਂ ਕਿਸੇ ਨੂੰ ਵੀ ਦਹਿਸ਼ਤ 'ਚ ਲਿਆ ਸਕਦੀਆਂ ਹਨ। ਜਦੋਂ ਪਿਚ ਵੀ ਗੇਂਦਬਾਜ਼ਾਂ ਦੀ ਮਦਦ ਕਰਨ ਲੱਗੇ ਤਾਂ ਬੱਲੇਬਾਜ਼ਾਂ ਦਾ ਸਿਰਦਰਦ ਵਧੇਗਾ ਹੀ। ਇਸ ਵਿਸ਼ਵ ਕੱਪ 'ਚ ਅਜਿਹਾ ਹੀ ਹੋਣ ਵਾਲਾ ਹੈ।
ਆਸਟ੍ਰੇਲੀਆ-ਨਿਊਜ਼ੀਲੈਂਡ 'ਚ ਹੋਇਆ 1992 ਦਾ ਵਿਸ਼ਵ ਕੱਪ ਇਸਦਾ ਗਵਾਹ ਹੈ। ਉਸ ਵੇਲੇ ਅਕਰਮ ਨੇ ਸਭ ਤੋਂ ਵਧ 18 ਵਿਕਟਾਂ ਝਟਕੀਆਂ ਸਨ।ਇਸ ਵਾਰ ਵੀ ਪੇਸ ਅਟੈਕ 'ਤੇ ਨਜ਼ਰਾਂ ਰਹਿਣਗੀਆਂ।ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਦਾ ਰਿਪੋਰਟ ਕਾਰਡ। (ਅਪ੍ਰੈਲ-2011 ਤੋਂ ਬਾਅਦ ਦਾ ਪ੍ਰਦਰਸ਼ਨ)
ਯਾਰਕਰ ਮੈਨ : ਮਲਿੰਗਾ
ਸ਼੍ਰੀਲੰਕਾ ਦੇ ਲਸਿਥ ਮਲਿੰਗਾ ਦਾ ਸਟ੍ਰਾਇਕ ਰੇਟ 30.7 ਤੇ ਇਕਾਨੋਮੀ ਰੇਟ 5.45 ਹੈ। ਪਿਛਲੇ ਚਾਰ ਸਾਲ 'ਚ 93 ਮੈਚਾਂ 'ਚ 144 ਵਿਕਟਾਂ ਹਾਸਲ ਕਰ ਚੁੱਕੇ ਹਨ।
ਖੂਬੀ : ਨਵੀਂ, ਪੁਰਾਣੀ ਗੇਂਦ ਨਾਲ ਸਵਿੰਗ ਕਰਵਾਉਣ 'ਚ ਸਮਰੱਥ ਹਨ।ਖਤਰਨਾਕ ਯਾਰਕਰ ਕਰਵਾਉਂਦੇ ਹਨ।ਸਟੀਕਤਾ ਲਈ ਯਾਰਕਰਮੈਨ ਕਹਾਉਂਦੇ ਹਨ।
ਜਾਨਸਨ ਦਾ ਖਤਰਨਾਕ ਐਕਸ਼ਨ
ਆਸਟ੍ਰੇਲੀਆ ਦੇ ਖੱਬੇ ਹੱਥ ਦੇ ਪੇਸਰ ਮਿਸ਼ੇਲ ਜਾਨਸਨ ਦਾ ਸਟ੍ਰਾਇਕ ਰੇਟ 31.8 ਹੈ।ਇਕਾਨੌਮੀ ਰੇਟ 4.68 ਹੈ। 48 ਮੈਚਾਂ 'ਚ 76 ਵਿਕਟਾਂ ਹਾਸਲ ਕਰ ਚੁੱਕੇ ਹਨ।
ਖੂਬੀ : 150 ਦੀ ਰਫਤਾਰ ਨਾਲ ਲਗਾਤਾਰ ਗੇਂਦਬਾਜ਼ੀ।ਸ਼ਾਰਟ ਤੇ ਬਾਊਂਸਰ ਗੇਂਦਾਂ ਖਤਰਨਾਕ।ਐਕਸ਼ਨ ਇਨ੍ਹਾਂ ਨੂੰ ਹੋਰ ਖਤਰਨਾਕ ਬਣਾਉਂਦਾ ਹੈ।ਪੁਰਾਣੀ ਗੇਂਦ ਨਾਲ ਵੀ ਦਮਦਾਰ।
ਡੇਲ ਸਟੇਨ ਵਿਗਾੜੇਗਾ ਖੇਡ
ਇਹ ਦੱਖਣੀ ਅਫਰੀਕੀ ਪੇਸਰ ਹਰ 31ਵੀਂ ਗੇਂਦ 'ਤੇ ਵਿਕਟ ਹਾਸਲ ਕਰਦਾ ਹੈ। ਇਕਾਨੌਮੀ ਰੇਟ (4.46) ਵੀ ਕਾਫੀ ਘੱਟ ਹੈ। 39 ਮੈਚਾਂ 'ਚ 64 ਵਿਕਟਾਂ ਹਾਸਲ ਕੀਤੀਆਂ ਅਪ੍ਰੈਲ-11 ਤੋਂ ਬਾਅਦ।
ਖੂਬੀ : 150 ਦੀ ਰਫਤਾਰ ਨਾਲ ਲਗਾਤਾਰ ਗੇਂਦਬਾਜ਼ੀ।ਆਉਟ ਸਵਿੰਗ ਤੇ ਇਨ ਸਵਿੰਗ ਦੋਵੇਂ ਤਰਾਂ ਗੇਂਦ ਕਰਦੇ ਹਨ। ਸਟੀਕ ਲਾਈਨ ਲੈਂਥ।ਨਵੀਂ ਤੇ ਪੁਰਾਣੀ ਦੋਹਾਂ ਗੇਂਦਾਂ ਨਾਲ ਪ੍ਰਭਾਵੀ।
ਜਿਮੀ, ਪੁਰਾਣੀ ਗੇਂਦ ਦੇ ਮਾਸਟਰ
ਇੰਗਲੈਂਡ ਦੇ ਜੇਮਸ ਐਡਰਸਨ ਦਾ ਸਟ੍ਰਾਇਕ ਰੇਟ 30.1 ਤੇ ਇਕਾਨੌਮੀ ਰੇਟ 4.54 ਹੈ। ਪਿਛਲੇ ਚਾਰ ਸਾਲ 'ਚ 42 ਮੈਚਾਂ 'ਚ 67 ਵਿਕਟਾਂ ਹਾਸਲ ਕਰ ਚੁੱਕੇ ਹਨ।
ਖੂਬੀ : 140 ਤੋਂ ਜ਼ਿਆਦਾ ਰਫਤਾਰ ਨਾਲ ਗੇਂਦਬਾਜ਼ੀ ਕਰਦੇ ਹਨ।ਗੇਂਦ ਨੂੰ ਦੋ ਤਰ੍ਹਾਂ ਨਾਲ ਸਵਿੰਗ ਕਰਾਉਣ 'ਚ ਸਮਰੱਥਾਵਾਨ।
ਹੈਰਾਨ ਕਰਣਗੇ ਮੈਕਲੀਨਘਨ
ਨਿਊਜ਼ੀਲੈਂਡ ਦੇ ਮਿਸ਼ੇਲ ਮੈਕਲੀਨਘਨ ਦਾ ਸਟ੍ਰਾਇਕ ਰੇਟ 25.7 ਹੈ। ਥੋੜ੍ਹੇ ਮਹਿੰਗੇ ਸਾਬਤ ਹੁੰਦੇ ਹਨ।ਇਕਾਨੌਮੀ ਰੇਟ 5.87 ਹੈ। 28 ਮੈਚਾਂ 'ਚ 56 ਵਿਕਟਾਂ।
ਖੂਬੀ : ਖੱਬੇ ਹੱਥ ਦੇ ਗੇਂਦਬਾਜ਼ ਕੋਲ ਸਵਿੰਗ ਕਰਵਾਉਣ ਦੀ ਸਮਰੱਥਾ।ਪੇਸ, ਬਾਊਂਸਰ ਨਾਲ ਬੱਲੇਬਾਜ਼ਾਂ ਨੂੰ ਹੈਰਾਨ ਕਰਦੇ ਹਨ। 20 ਫ਼ੀਸਦੀ ਵਿਕਟਾਂ ਬੋਲਡ ਕਰਕੇ ਹਾਸਲ ਕਰਦੇ ਹਨ।
ਭਾਰਤ ਆਪਣੇ ਮੌਜੂਦਾ ਗੇਂਦਬਾਜ਼ਾਂ ਨੂੰ ਹੀ ਬਰਕਰਾਰ ਰੱਖੇ: ਫਲੇਮਿੰਗ
NEXT STORY