ਕ੍ਰਿਕਟ ਦਾ ਦੂਸਰਾ ਵਿਸ਼ਵ ਕੱਪ ਵੀ ਇੰਗਲੈਂਡ ਦੀ ਧਰਤੀ 'ਤੇ ਹੀ ਖੇਡਿਆ ਗਿਆ ਸੀ। 20 ਜੂਨ 1979 ਨੂੰ ਮੈਨਚੈਸਟਰ ਦੇ ਓਲਡ ਟ੍ਰੈਫ਼ੋਰਡ ਵਿਖੇ ਖੇਡੇ ਗਏ ਸੈਮੀਫ਼ਾਈਨਲ 'ਚ ਆਪਣੇ ਤਿੰਨ ਮੈਚਾਂ 'ਚੋਂ ਤਿੰਨੋਂ ਮੈਚ ਜਿੱਤਣ ਵਾਲੀ ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਪਸ 'ਚ ਭਿੜੀਆਂ। ਦੋਵਾਂ ਟੀਮਾਂ ਦਰਮਿਆਨ ਹੋਏ ਬਹੁਤ ਹੀ ਦਿਲਚਸਪ ਅਤੇ ਜ਼ਬਰਦਸਤ ਮੁਕਾਬਲੇ ਵਿਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਜਦੋਂ ਇੰਗਲੈਂਡ ਦੀਆਂ ਦੋ ਵਿਕਟਾਂ ਡਿੱਗ ਚੁੱਕੀਆਂ ਸਨ ਤਾਂ ਕਪਤਾਨ ਮਾਈਟ ਜੈਟਿੰਗ ਨੇ 53, ਗ੍ਰਾਹਮ ਗੂਚ ਨੇ 71 ਅਤੇ ਇਆਨ ਬਾਥਮ ਨੇ21 ਦੌੜਾਂ ਬਣਾ ਕੇ ਪਾਰੀ ਨੂੰ ਸੰਭਾਲਿਆ। ਪਰ ਜਦੋਂ 143 ਦੌੜਾਂ 'ਤੇ ਇੰਗਲੈਂਡ ਦੇ 5 ਖਿਡਾਰੀ ਪੈਵੇਲੀਅਨ ਜਾ ਚੁੱਕੇ ਸਨ ਤਾਂ ਮੈਦਾਨ 'ਚ ਉੱਤਰੇ ਇੰਗਲੈਂਡ ਦੇ ਬੱਲੇਬਾਜ਼ ਡੈਰਿਕ ਰੈਂਡਾਲ ਨੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਰਿਚਰਡ ਹੈਡਲੀ ਦੇ ਪੈਨੇ ਅਟੈਕ ਤੋਂ ਉੱਭਰਦਿਆਂ 42 ਦੌੜਾਂ ਦੀ ਆਤਿਸ਼ੀ ਪਾਰੀ ਖੇਡੀ ਅਤੇ ਬੌਬ ਟੇਲਰ ਨਾਲ 9ਵੀਂ ਵਿਕਟ ਲਈ 41ਦੌੜਾਂ ਦੀ ਸਾਂਝੇਦਾਰੀ ਕਰਦਿਆਂ ਇੰਗਲੈਂਡ ਨੂੰ 221 ਦੌੜਾਂ ਦੇ ਸਕੋਰ ਤਕ ਪਹੁੰਚਾਇਆ। ਬਾਅਦ ਚ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਦੇ ਜੌਹਨ ਰਾਈਟ ਨੇ 69 ਦੌੜਾਂ, ਐਡਗਰ ਨੇ 17, ਟਰਨਰ ਨੇ 30, ਰਿਚਰਡ ਹੈਡਲੀ ਨੇ 15 ਅਤੇ ਲੀਸ ਨੇ 23 ਦੌੜਾਂ ਦਾ ਯੋਗਦਾਨ ਪਾਇਆ ਪਰ ਉਹ ਇੰਗਲੈਂਡ ਦੇ 221 ਦੌੜਾਂ ਦੇ ਸਕੋਰ ਨੂੰ ਪਾਰ ਨਾ ਕਰ ਸਕੇ ਅਤੇ ਇੰਗਲੈਂਡ ਇਹ ਮੈਚ ਸਿਰਫ਼ 9 ਦੌੜਾਂ ਦੇ ਥੋੜੇ ਜਿਹੇ ਫ਼ਰਕ ਨਾਲ ਜਿੱਤਣ ਚ ਕਾਮਯਾਬ ਰਿਹਾ। ਇਸ ਤਰਾਂ ਡੈਰਿਕ ਰੈਂਡਾਲ ਦੀ ਤੇਜ਼ ਤਰਾਰ ਪਾਰੀ ਸਦਕਾ ਇੰਗਲੈਂਡ ਨੇ ਇਹ ਮੈਚ ਜਿੱਤ ਕੇ ਪਹਿਲੀ ਵਾਰ ਫਾਈਨਲ ਚ ਪੁੱਜਣ ਦਾ ਮਾਣ ਹਾਸਲ ਕੀਤਾ।
ਲਾਹਿੜੀ 2014 ਏਸ਼ੀਆਈ ਟੂਰ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ
NEXT STORY