ਕੁਆਲਾਲੰਪੁਰ, ਅਨਿਬਾਰਨ ਲਾਹਿੜੀ ਨੂੰ ਏਸ਼ੀਆਈ ਟੂਰ 'ਤੇ ਸ਼ਾਨਦਾਰ ਪ੍ਰਦਰਸ਼ਨ ਲਈ 2014 ਦਾ ਖਿਡਾਰੀਆਂ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ ਹੈ। ਇਸ ਭਾਰਤੀ ਗੋਲਫਰ ਨੇ ਏਸ਼ੀਆਈ ਟੂਰ 'ਤੇ 2014 ਵਿਚ ਦੋ ਖਿਤਾਬ ਜਿੱਤੇ ਜਦਕਿ ਆਰਡਰ ਆਫ ਮੇਰਿਟ ਵਿਚ ਦੂਜੇ ਸਥਾਨ 'ਤੇ ਰਿਹਾ। ਲਾਹਿੜੀ ਨੇ ਸੀ. ਆਈ. ਏ. ਬੀ. ਨਿਯਾਗਾਗ ਇੰਡੋਨੇਸ਼ੀਆ ਮਾਸਟਰਸ ਨਾਲ ਭਾਰਤ ਦੇ ਬਾਹਰ ਆਪਣਾ ਪਹਿਲਾ ਖਿਤਾਬ ਜਿੱਤਿਆ ਜਦਕਿ ਉਹ ਵੇਨੇਸ਼ੀਅਨ ਮਕਾਓ ਓਪਨ ਦਾ ਖਿਤਾਬ ਵੀ ਜਿੱਤਣ ਵਿਚ ਸਫਲ ਰਿਹਾ। ਉਹ ਏਸ਼ੀਆਈ ਟੂਰ 'ਤੇ ਹੁਣ ਤਕ ਪੰਜ ਖਿਤਾਬ ਜਿੱਤ ਚੁੱਕਾ ਹੈ।
ਇਹ ਭਾਰਤੀ ਗੋਲਫਰ ਹਾਲਾਂਕਿ ਆਰਡਰ ਆਫ ਮੈਰਿਟ ਦੀ ਦੌੜ ਵਿਚ ਅਮਰੀਕਾ ਦੇ ਡੇਵਿਸ ਲਿਪਸਕੀ ਤੋਂ ਪਿੱਛੜ ਗਿਆ। ਲਾਹਿੜੀ ਨੇ ਇਸ ਮੌਕੇ ਕਿਹਾ, ''ਆਪਣੇ ਦੋਸਤਾਂ ਤੇ ਮੁਕਾਬਲੇਬਾਜ਼ਾਂ ਵਲੋਂ ਇਸ ਪੁਰਸਕਾਰ ਲਈ ਚੁਣੇ ਜਾਣ 'ਤੇ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਸ ਤੋਂ ਪਹਿਲਾਂ ਜੀਵਨ ਮਿਲਖਾ ਸਿੰਘ ਤੇ ਥੋਂਗਚਾਈ ਜੈਦੀ ਵਰਗੇ ਏਸ਼ੀਆਈ ਗੋਲਫ ਦੇ ਧਾਕੜ ਖਿਡਾਰੀ ਇਸ ਪੁਰਸਕਾਰ ਨੂੰ ਹਾਸਲ ਕਰ ਚੁੱਕੇ ਹਨ ਤੇ ਇਨ੍ਹਾਂ ਵਿਚਾਲੇ ਗਿਣਤੀ ਹੋਣਾ ਮਾਣਦੀ ਗੱਲ ਹੈ।.'' ਇਸ ਦੇ ਇਲਾਵਾ ਆਸਟ੍ਰੇਲੀਆ ਦੇ ਕੈਮਰਨ ਸਮਿਥ ਨੂੰ ਸਾਲ ਦਾ ਸਰਵਸ੍ਰੇਸ਼ਠ ਉਭੱਰਦਾ ਖਿਡਾਰੀ ਚੁਣਿਆ ਗਿਆ। ਇਹ 21 ਸਾਲਾ ਖਿਡਾਰੀ 2014 ਵਿਚ ਏਸ਼ੀਆਈ ਟੂਰ 'ਤੇ ਕਿਸੇ ਵੀ ਕੱਟ ਤੋਂ ਨਹੀਂ ਖੁੰਝਿਆ ਤੇ ਸੱਤ ਸਾਲ ਬਾਅਦ ਟਾਪ-10 ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ।
ਰਾਸ਼ਟਰੀ ਖੇਡਾਂ ਲਈ ਚੋਣ ਟਰਾਇਲ 'ਤੇ ਪੀ. ਟੀ. ਊਸ਼ਾ ਨੇ ਉਠਾਏ ਸਵਾਲ
NEXT STORY