#ਹਿਊਜ ਦੀ ਮੌਤ
ਲੜੀ ਤੋਂ ਪਹਿਲਾਂ ਫਿਲਿਪ ਹਿਊਜ ਦੀ ਬਾਊਂਸਰ ਲੱਗਣ ਨਾਲ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਲੜੀ 'ਤੇ ਗ੍ਰਹਿਣ ਲੱਗਦਾ ਨਜ਼ਰ ਆਇਆ ਪਰ ਬਾਅਦ ਵਿਚ ਲੜੀ ਨੂੰ ਅੱਗੇ ਵਧਾ ਕੇ ਸ਼ੁਰੂ ਕੀਤਾ ਗਿਆ। ਇਸ ਹਾਦਸੇ ਤੋਂ ਬਾਅਦ ਖਿਡਾਰੀ ਮਾਨਸਿਕ ਰੂਪ ਵਿਚ ਖੇਡਣ ਲਈ ਤਿਆਰ ਨਹੀਂ ਹੋ ਪਾ ਰਹੇ ਸਨ।
#ਧੋਨੀ ਦਾ ਸੰਨਿਆਸ
ਮੈਲਬੋਰਨ ਟੈਸਟ ਤੋਂ ਬਾਅਦ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਚਾਨਕ ਹੀ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ। ਇਹ ਉਸਦਾ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਫੈਸਲਾ ਸੀ। ਲੰਮੇ ਸਮੇਂ ਤੋਂ ਕਪਤਾਨੀ ਸੰਭਾਲ ਰਹੇ ਧੋਨੀ ਨੇ 90 ਟੈਸਟ ਮੈਚ ਖੇਡੇ ਸਨ।
#ਵਿਰਾਟ ਨੇ ਤੋੜੇ ਕਈ ਰਿਕਾਰਡ
ਵਿਰਾਟ ਕੋਹਲੀ ਪੂਰੀ ਲੜੀ ਵਿਚ ਫਾਰਮ ਵਿਚ ਨਜ਼ਰ ਆਇਆ। ਉਸ ਨੇ 4 ਮੈਚਾਂ ਦੀ ਲੜੀ ਵਿਚ 4 ਸੈਂਕੜੇ ਲਗਾਏ। ਇਸ ਤਰ੍ਹਾਂ ਉਸ ਨੇ ਇਕ ਲੜੀ ਵਿਚ 4 ਸੈਂਕੜੇ ਲਗਾਉਣ ਦੇ ਸੁਨੀਲ ਗਾਵਸਕਰ ਦੇ ਰਿਕਾਰਡ ਦੀ ਬਰਾਬਰੀ ਕੀਤੀ ਤੇ ਦੌੜਾਂ ਬਣਾਉਣ ਦੇ ਮਾਮਲੇ ਵਿਚ ਰਾਹੁਲ ਦ੍ਰਾਵਿੜ ਅਤੇ ਵੀ. ਵੀ. ਐੱਸ. ਲਕਸ਼ਮਣ ਨੂੰ ਪਿੱਛੇ ਛੱਡਿਆ। ਵਿਰਾਟ ਨੇ ਇਸ ਲੜੀ ਵਿਚ 692 ਦੌੜਾਂ ਬਣਾਈਆਂ।
#ਸਮਿਥ ਨੇ ਤੋੜਿਆ ਬ੍ਰੈਡਮੈਨ ਦਾ ਰਿਕਾਰਡ
ਆਸਟ੍ਰੇਲੀਆਈ ਕਪਤਾਨ ਸਟੀਵਨ ਸਮਿਥ ਨੇ ਸਰ ਡਾਨ ਬ੍ਰੈਡਮੈਨ ਦੇ ਇਕ ਲੜੀ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਰਿਕਾਰਡ ਨੂੰ ਤੋੜਿਆ। ਸਮਿਥ ਨੇ ਇਸ ਲੜੀ ਵਿਚ ਕੁਲ 770 ਦੌੜਾਂ ਬਣਾਈਆਂ।
#ਅਸ਼ਵਿਨ ਦਾ ਡਬਲ ਧਮਾਕਾ
ਰਵੀਚੰਦਰਨ ਅਸ਼ਵਿਨ ਨੇ 100 ਵਿਕਟਾਂ ਲੈਣ ਦੇ ਨਾਲ ਹੀ 1000 ਦੌੜਾਂ ਪੂਰੀਆਂ ਕੀਤੀਆਂ। ਅਸ਼ਵਿਨ 9ਵਾਂ ਭਾਰਤੀ ਗੇਂਦਬਾਜ਼ ਹੈ, ਜਿਸ ਨੇ ਇਹ ਡਬਲ ਪੂਰਾ ਕੀਤਾ। ਅਸ਼ਵਿਨ ਦਾ ਇਹ ਰਿਕਾਰਡ ਉਸ ਨੂੰ ਇਕ ਚੰਗੇ ਗੇਂਦਬਾਜ਼ ਦੇ ਨਾਲ-ਨਾਲ ਚੰਗਾ ਬੱਲੇਬਾਜ਼ ਵੀ ਸਾਬਤ ਕਰਦਾ ਹੈ।
ਰੀਓ ਓਲੰਪਿਕ ਤੋਂ ਬਾਅਦ ਸੰਨਿਆਸ ਲੈ ਸਕਦੀ ਹਾਂ : ਮੈਰੀਕਾਮ
NEXT STORY