ਗੁਹਾਟੀ, ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਅੱਜ ਕਿਹਾ ਕਿ ਉਹ ਬ੍ਰਾਜ਼ੀਲ ਵਿਚ 2016 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਤੋਂ ਬਾਅਦ ਸੰਨਿਆਸ ਲੈ ਸਕਦੀ ਹੈ ਹਾਲਾਂਕਿ ਉਸ ਨੇ ਅਜੇ ਤਕ ਆਖਰੀ ਫੈਸਲਾ ਨਹੀਂ ਲਿਆ। ਮੈਰੀਕਾਮ ਨੇ ਕਿਹਾ, ''ਮੈਂ ਅਜੇ ਆਖਰੀ ਫੈਸਲਾ ਨਹੀਂ ਕੀਤਾ ਹੈ ਪਰ ਸੰਭਾਵਨਾ ਹੈ ਕਿ ਰੀਓ ਓਲੰਪਿਕ ਤੋਂ ਬਾਅਦ ਮੈਂ ਖੇਡਣਾ ਜਾਰੀ ਨਹੀਂ ਰੱਖਾਂਗੀ। ਮੈਂ ਸੰਨਿਆਸ ਲੈ ਸਕਦੀ ਹੈ।'' ਉਸ ਨੇ ਕਿਹਾ, ''ਅਭਿਆਸ ਮਹੱਤਵਪੂਰਨ ਹੈ ਤੇ ਇਸ 'ਤੇ ਧਿਆਨ ਦੇ ਰਹੀ ਹਾਂ ਤਾਂ ਕਿ ਮੈਂ ਦੇਸ਼ ਲਈ ਵੱਧ ਤਮਗੇ ਜਿੱਤ ਸਕਾਂ।''
ਜਦੋਂ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਪੁੱਜਾ ਇੰਗਲੈਂਡ
NEXT STORY