ਨਵੀਂ ਦਿੱਲੀ - ਭਾਰਤੀ ਟੈਸਟ ਟੀਮ ਦਾ ਕਪਤਾਨ ਤੇ ਸੁਪਰ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨਾਲ ਮਿਲ ਕੇ ਬਾਗੋਬਾਗ ਹੋ ਗਿਆ।
ਵਿਰਾਟ ਦਾ ਆਈਡਲ ਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਅਕਸਰ ਫੈਡਰਰ ਨਾਲ ਲੰਡਨ ਵਿਚ ਵਿੰਬਲਡਨ ਦੌਰਾਨ ਨਜ਼ਰ ਆਉਂਦਾ ਸੀ ਪਰ ਇਸ ਵਾਰ ਵਿਰਾਟ ਨੂੰ ਆਸਟ੍ਰੇਲੀਆ ਵਿਚ ਮਿਲਣ ਦਾ ਮੌਕਾ ਮਿਲਿਆ। ਵਿਰਾਟ ਨੇ ਟਵਿੱਟਰ 'ਤੇ ਫੈਡਰਰ ਨਾਲ ਆਪਣੀ ਫੋਟੋ ਨੂੰ ਪੋਸਟ ਕਰਦੇ ਹੋਏ ਕਿਹਾ, ''ਇਕ ਅਜਿਹਾ ਦਿਨ ਜਿਹੜਾ ਮੈਂ ਕਦੇ ਨਹੀਂ ਭੁੱਲ ਸਕਦਾ। ਸਚਮੁੱਚ ਫੈਡਰਰ ਇਕ ਲੀਜੈਂਡ ਹੈ।''
ਆਸਟ੍ਰੇਲੀਆ ਵਿਰੁੱਧ ਟੈਸਟ ਲੜੀ ਦੇ ਚਾਰ ਮੈਚਾਂ ਵਿਚ ਰਿਕਾਰਡ ਦੌੜਾਂ ਬਣਾਉਣ ਵਾਲੇ ਵਿਰਾਟ ਨੂੰ ਸਿਡਨੀ ਵਿਚ ਚੌਥੇ ਟੈਸਟ ਵਿਚ ਭਾਰਤੀ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ ਸੀ ਤਾਂ ਦੂਜੇ ਪਾਸੇ ਫੈਡਰਰ ਨੇ ਐਤਵਾਰ ਨੂੰ ਬ੍ਰਿਸਬੇਨ ਓਪਨ ਵਿਚ ਆਪਣੇ ਕਰੀਅਰ ਦੀ 100ਵੀਂ ਜਿੱਤ ਦਰਜ ਕਰਕੇ ਬ੍ਰਿਸਬੇਨ ਇੰਟਰਨੈਸ਼ਨਲ ਦਾ ਖਿਤਾਬ ਜਿੱਤਿਆ ਸੀ।
ਪਿਛਲੇ ਦੌਰੇ ਤੋਂ ਇਹ ਬਿਹਤਰ ਸਾਬਤ ਹੋਇਆ 2014-15
NEXT STORY