ਲੜੀ ਦਾ ਆਖਰੀ ਫੈਸਲਾ 2-0 ਦਰਸਾ ਰਿਹਾ ਹੈ ਕਿ 2011-12 ਵਿਚ ਖੇਡੇ ਗਏ ਪਿਛਲੇ ਦੌਰੇ ਤੋਂ ਇਹ ਬਿਹਤਰ ਸਾਬਤ ਹੋਇਆ। ਪਿਛਲੀ ਵਾਰ ਜਦੋਂ ਸਾਡਾ 0-4 ਨਾਲ ਸਫਾਇਆ ਹੋਇਆ ਸੀ ਤਦ ਭਾਰਤੀ ਕ੍ਰਿਕਟ ਟੀਮ ਵਿਚ ਇਤਿਹਾਸ ਦੇ ਕੁਝ ਸਭ ਤੋਂ ਵੱਡੇ ਨਾਂ ਵੀ ਸ਼ਾਮਲ ਸਨ। ਧਾਕੜ ਵੀ ਉਹ ਪ੍ਰਦਰਸ਼ਨ ਨਹੀਂ ਕਰ ਸਕੇ ਜਿਹੜਾ 2014-15 ਦੀ ਨੌਜਵਾਨ ਬ੍ਰਿਗੇਡ ਨੇ ਕਰ ਦਿਖਾਇਆ। ਮੰਨਿਆ ਕਿ ਤਿੰਨ ਸਾਲ ਪਹਿਲਾਂ ਦੇ ਮੁਕਾਬਲੇ ਇਸ ਵਾਰ ਪਿੱਚਾਂ ਵਿਚ ਉਛਾਲ ਸੀ ਤੇ ਉਹ ਬੱਲੇਬਾਜ਼ੀ ਦੇ ਬਹੁਤ ਅਨਕੂਲ ਸੀ ਫਿਰ ਵੀ ਆਸਟ੍ਰੇਲੀਆਈ ਹਮਲਾ ਓਨਾ ਤੇਜ਼ ਨਹੀਂ ਸੀ ਜਿੰਨਾ ਪਿਛਲੀ ਵਾਰ ਸੀ ਪਰ ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਵਾਰ ਬੱਲੇਬਾਜ਼ੀ ਕ੍ਰਮ ਵਿਚ ਵਿਰਾਟ ਕੋਹਲੀ ਨੂੰ ਛੱਡ ਕੇ ਬਾਕੀ ਸਾਰੇ ਬੱਲੇਬਾਜ਼ ਪਹਿਲੀ ਵਾਰ ਆਸਟ੍ਰੇਲੀਆ ਵਿਚ ਖੇਡ ਰਹੇ ਸਨ।
ਗਾਵਸਕਰ ਦੀ ਕਲਮ ਤੋਂ
ਟੀਮ ਰਣਨੀਤੀ 'ਚ ਲਚਕੀਲਾਪਣ ਲਿਆਉਣਾ ਹੋਵੇਗਾ : ਕੁੰਬਲੇ
NEXT STORY