Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 31, 2026

    2:33:46 PM

  • deportation from britain

    5,000 ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ...

  • these influential women dominate hurun india s women leaders list know the list

    ਹੂਰੂਨ ਇੰਡੀਆ ਦੀ Women leader list 'ਚ ਇਨ੍ਹਾਂ...

  • gursimran mand protest

    "ਮੈਨੂੰ ਆਪਣੇ ਗੰਨਮੈਨਾਂ ਤੋਂ ਖ਼ਤਰਾ...!" ਧਰਨੇ...

  • amarinder singh raja warring s big statement regarding the presidency

    ਪ੍ਰਧਾਨਗੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਪ੍ਰੇਮ ਅਤੇ ਭਾਈਚਾਰੇ ਦੀ ਮਿਸਾਲ ਲੋਹੜੀ

DHARM News Punjabi(ਧਰਮ)

ਪ੍ਰੇਮ ਅਤੇ ਭਾਈਚਾਰੇ ਦੀ ਮਿਸਾਲ ਲੋਹੜੀ

  • Updated: 13 Jan, 2015 09:57 AM
Dharm
article
  • Share
    • Facebook
    • Tumblr
    • Linkedin
    • Twitter
  • Comment

ਸਾਰੇ ਉੱਤਰੀ ਭਾਰਤ 'ਚ ਲੋਹੜੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ। ਪੰਜਾਬ ਤੇ ਹਰਿਆਣਾ 'ਚ ਤਾਂ ਲੋਹੜੀ ਦਾ ਤਿਉਹਾਰ ਮਨਾਏ ਜਾਣ ਦੀ ਗੱਲ ਹੀ ਨਿਰਾਲੀ ਹੈ। ਆਪਸੀ ਪ੍ਰੇਮ ਤੇ ਭਾਈਚਾਰੇ ਦੀ ਮਿਸਾਲ ਕਾਇਮ ਕਰਨ ਵਾਲਾ ਇਕ ਅਨੂਠਾ ਤਿਉਹਾਰ ਹੈ ਲੋਹੜੀ, ਜਿਸ ਨੂੰ ਸਾਰੇ ਇਕੱਠੇ ਰਲ-ਮਿਲ ਕੇ ਨੱਚ-ਗਾ ਕੇ ਮਨਾਉਂਦੇ ਹਨ।
ਇਸ ਤਿਉਹਾਰ ਮੌਕੇ ਮੌਸਮ ਦੀ ਕੜਾਕੇ ਦੀ ਠੰਡ ਹੁੰਦੀ ਹੈ ਅਤੇ ਲੋਕ ਆਪਣੇ ਘਰਾਂ ਦੇ ਬਾਹਰ ਅੱਗ ਬਾਲ ਕੇ ਅਗਨੀ ਦੀ ਪੂਜਾ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਘਰਾਂ 'ਚੋਂ ਦਲਿੱਦਰ ਮੁੱਕ ਜਾਏ ਤੇ ਘਰ 'ਚ ਸੁੱਖ-ਖੁਸ਼ਹਾਲੀ ਦਾ ਰਾਜ ਸਥਾਪਿਤ ਹੋ ਸਕੇ।
ਜਿਸ ਘਰ ਵਿਚ ਨਵਾਂ ਵਿਆਹ ਹੋਇਆ ਹੋਵੇ ਜਾਂ ਵਿਆਹ ਦੀ ਪਹਿਲੀ ਵਰ੍ਹੇਗੰਢ ਹੋਵੇ ਜਾਂ ਬੱਚੇ ਦਾ ਜਨਮ ਹੋਇਆ ਹੋਵੇ, ਉਥੇ ਤਾਂ ਲੋਹੜੀ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਲੋਹੜੀ ਵਾਲੇ ਦਿਨ ਬੱਚੇ ਨਹਾ-ਧੋ ਕੇ ਵਧੀਆ ਕੱਪੜੇ ਪਹਿਨ ਕੇ ਲੋਕਾਂ ਦੇ ਘਰਾਂ 'ਚ ਲੋਹੜੀ ਮੰਗਣ ਪੁੱਜ ਜਾਂਦੇ ਹਨ। ਕਦੇ ਸਮਾਂ ਹੁੰਦਾ ਸੀ ਕਿ ਪਿੰਡਾਂ ਦੀਆਂ ਜਵਾਨ ਕੁਆਰੀਆਂ ਮੁਟਿਆਰਾਂ ਸਜ-ਧਜ ਕੇ ਵੱਡੇ-ਵੱਡੇ ਗਰੁੱਪਾਂ 'ਚ ਲੋਹੜੀ ਮੰਗਣ ਤੁਰ ਪੈਂਦੀਆਂ ਸਨ। ਲੋਹੜੀ ਦੇ ਰੂਪ 'ਚ ਉਨ੍ਹਾਂ ਨੂੰ ਘਰ ਵਾਲੇ ਕੁਝ ਰੁਪਏ, ਮੂੰਗਫਲੀ, ਰਿਓੜੀਆਂ, ਮੱਕੀ ਦੇ ਭੁੱਜੇ ਹੋਏ ਦਾਣੇ ਦਿੰਦੇ ਸਨ। ਪਿੰਡਾਂ ਵਿਚ ਪਹਿਲਾਂ ਪਹਿਲ ਗੁੜ ਦੀ ਰੋੜੀ ਵੀ ਦੇ ਦਿੱਤੀ ਜਾਂਦੀ ਸੀ।
ਜਿਸ ਘਰ 'ਚ ਨਵੇਂ ਵਿਆਹ ਦੀ ਲੋਹੜੀ ਹੁੰਦੀ ਹੈ, ਉਥੇ ਇੰਝ ਲੋਹੜੀ ਮੰਗੀ ਜਾਂਦੀ ਹੈ :
ਲੋਹੜੀ ਜੀ ਲੋਹੜੀ, ਜੀਵੇ ਤੁਹਾਡੀ ਜੋੜੀ
ਇਸੇ ਤਰ੍ਹਾਂ ਨਵਜੰਮੇ ਬੱਚਿਆਂ ਨੂੰ ਲੋਹੜੀ ਮੰਗਣ ਆਈਆਂ ਕੁੜੀਆਂ ਚੁੱਕ ਲੈਂਦੀਆਂ ਹੁੰਦੀਆਂ ਸਨ ਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੰਦੀਆਂ ਮਾਪਿਆਂ ਕੋਲੋਂ ਲੋਹੜੀ ਮੰਗਦੀਆਂ ਸਨ। ਜਿੰਨੇ ਵੀ ਪੈਸੇ ਜਾਂ ਜੋ ਵੀ ਸਾਮਾਨ ਇਕੱਠਾ ਹੁੰਦਾ, ਉਹ ਬਰਾਬਰ ਵੰਡ ਲੈਂਦੀਆਂ। ਲੋਹੜੀ ਤੋਂ ਕੁਝ ਦਿਨ ਪਹਿਲਾਂ ਹੀ ਲੋਹੜੀ ਮੰਗਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ ਪਰ ਅੱਜਕਲ ਇਹ ਰਿਵਾਜ ਨਹੀਂ ਹੈ। ਹੁਣ ਲੋਹੜੀ ਵਾਲੇ ਦਿਨ ਹੀ ਬੱਚਿਆਂ ਵਲੋਂ ਲੋਹੜੀ ਮੰਗੀ ਜਾਂਦੀ ਹੈ। ਲੋਹੜੀ ਦੇ ਮੌਕੇ 'ਤੇ ਪਹਿਲਾਂ ਤੋਂ ਹੀ ਲੋਕ ਬਾਲਣ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ। ਲੱਕੜਾਂ, ਪਾਥੀਆਂ ਜਾਂ ਦਰੱਖਤਾਂ ਦੇ ਮੋਟੇ ਮੁੱਢਾਂ ਨੂੰ ਇਕੱਠਾ ਕੀਤਾ ਜਾਂਦਾ ਹੈ। ਲੋਹੜੀ ਮੰਗਣ ਵਾਲੇ ਵੀ ਅਜਿਹੇ ਮੌਕੇ ਬਾਲਣ ਦੀ ਵੀ ਮੰਗ ਕਰਦੇ ਹਨ।
ਦੇ ਮਾਈ ਲੋਹੜੀ, ਤੇਰੀ ਜੀਵੇ ਜੋੜੀ
ਜਿਸ ਘਰ 'ਚੋਂ ਲੋਹੜੀ ਦੇ ਰੂਪ ਵਿਚ ਕੁਝ ਨਹੀਂ ਮਿਲਦਾ, ਬੱਚੇ ਖਿਝ ਕੇ ਉਥੋਂ ਅਗਾਂਹ ਤੁਰ ਪੈਂਦੇ ਹਨ :
ਕੋਠੇ ਉੱਤੇ ਹੁੱਕਾ, ਇਹ ਘਰ ਭੁੱਖਾ
ਉੱਡਦਾ-ਉੱਡਦਾ ਚਾਕੂ ਆਇਆ
ਮਾਈ ਦੇ ਘਰ ਡਾਕੂ ਆਇਆ।
ਮੁਟਿਆਰਾਂ ਜਦੋਂ ਘਰ-ਘਰ ਜਾ ਕੇ ਲੋਹੜੀ ਮੰਗਦੀਆਂ ਹਨ ਅਤੇ ਉਨ੍ਹਾਂ ਨੂੰ ਲੋਹੜੀ ਮਿਲਣ ਦੀ ਉਡੀਕ ਕਰਦਿਆਂ ਕੁਝ ਸਮਾਂ ਬੀਤ ਜਾਂਦਾ ਹੈ ਤਾਂ ਉਹ ਗੀਤ ਗਾਉਂਦੀਆਂ ਕਹਿੰਦੀਆਂ ਹਨ :
ਸਾਡੇ ਪੈਰਾਂ ਹੇਠ ਸਿਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਸਮੇਂ ਦੀ ਤਬਦੀਲੀ ਦੇ ਨਾਲ ਹਾਲਾਂਕਿ ਘਰ-ਘਰ 'ਚੋਂ ਪਾਥੀਆਂ ਅਤੇ ਲੱਕੜਾਂ ਮੰਗਣ ਦੀ ਰਵਾਇਤ ਖਤਮ ਹੁੰਦੀ ਜਾ ਰਹੀ ਹੈ ਪਰ ਲੋਹੜੀ ਵਾਲੇ ਦਿਨ ਸਵੇਰ ਤੋਂ ਹੀ ਰਾਤ ਦੇ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਰਾਤ ਸਮੇਂ ਲੋਕ ਆਪੋ-ਆਪਣੇ ਘਰਾਂ ਦੇ ਬਾਹਰ ਧੂਣਾ ਬਾਲ ਕੇ ਉਸ ਦੀ ਪਰਿਕਰਮਾ ਕਰਦਿਆਂ ਉਸ ਵਿਚ ਤਿਲ, ਗੁੜ, ਰਿਓੜੀ, ਚਿੜਵੇ ਆਦਿ ਪਾਉਂਦੇ ਹਨ ਅਤੇ ਮੱਥਾ ਟੇਕਦੇ ਹਨ। ਉਸ ਪਿੱਛੋਂ ਧੂਣਾ ਸੇਕਦੇ ਹਨ। ਫਿਰ ਨੱਚਣ-ਗਾਉਣ, ਮੂੰਗਫਲੀ, ਰਿਓੜੀਆਂ ਖਾਣ ਦਾ ਸਿਲਸਿਲਾ ਦੇਰ ਰਾਤ ਤਕ ਚੱਲਦਾ ਹੈ।
ਲੋਹੜੀ ਦਾ ਸੰਬੰਧ ਸੁੰਦਰੀ ਨਾਂ ਦੀ ਇਕ ਮੁਟਿਆਰ ਤੇ ਦੁੱਲਾ ਭੱਟੀ ਨਾਂ ਦੇ ਡਾਕੂ ਨਾਲ ਜੋੜਿਆ ਜਾਂਦਾ ਹੈ। ਪ੍ਰਚੱਲਿਤ ਇਤਿਹਾਸਕ ਦੰਦ ਕਥਾ ਅਨੁਸਾਰ ਗੰਜੀਬਾਰ ਦੇ ਇਲਾਕੇ 'ਚ ਰਹਿੰਦੇ ਬ੍ਰਾਹਮਣ ਦੀ ਧੀ ਸੁੰਦਰੀ ਦੀ ਸੁੰਦਰਤਾ 'ਤੇ ਗੰਜੀਬਾਰ ਦੇ ਰਾਜੇ ਦੀ ਨਜ਼ਰ ਪੈ ਗਈ ਅਤੇ ਉਸ ਨੂੰ ਆਪਣੇ ਹਰਮ 'ਚ ਲਿਆਉਣ ਦਾ ਉਸ ਨੇ ਇਰਾਦਾ ਧਾਰ ਲਿਆ। ਉਸ ਨੇ ਸੁੰਦਰੀ ਦੇ ਪਿਤਾ ਨੂੰ ਇਹੀ ਸੁਨੇਹਾ ਭੇਜਿਆ ਅਤੇ ਕਈ ਤਰ੍ਹਾਂ ਦੇ ਲਾਲਚ ਦਿੱਤੇ।
ਰਾਜੇ ਦਾ ਸੁਨੇਹਾ ਮਿਲਣ 'ਤੇ ਬ੍ਰਾਹਮਣ ਘਬਰਾ ਗਿਆ। ਉਸ ਨੂੰ ਜੰਗਲ 'ਚ ਰਹਿ ਰਹੇ ਰਾਜਪੂਤ ਯੋਧੇ 'ਦੁੱਲਾ ਭੱਟੀ' ਦਾ ਧਿਆਨ ਆਇਆ, ਜੋ ਇਕ ਨਾਮੀ ਡਾਕੂ ਬਣ ਚੁੱਕਾ ਸੀ ਪਰ ਗਰੀਬਾਂ ਦੀ ਮਦਦ ਕਰਨ ਕਰਕੇ ਲੋਕਾਂ ਦੇ ਦਿਲਾਂ 'ਚ ਉਸ ਪ੍ਰਤੀ ਅਥਾਹ ਸ਼ਰਧਾ ਸੀ। ਬ੍ਰਾਹਮਣ ਉਸੇ ਰਾਤ ਦੁੱਲਾ ਭੱਟੀ ਕੋਲ ਪਹੁੰਚਿਆ ਤੇ ਉਸ ਨੂੰ ਸਾਰੀ ਗੱਲ ਦੱਸੀ। ਦੁੱਲਾ ਭੱਟੀ ਨੇ ਉਸੇ ਰਾਤ ਇਕ ਯੋਗ ਬ੍ਰਾਹਮਣ ਲੜਕੇ ਨੂੰ ਲੱਭ ਕੇ ਸੁੰਦਰੀ ਨੂੰ ਆਪਣੀ ਧੀ ਬਣਾ ਕੇ ਉਸ ਨਾਲ ਵਿਆਹ ਦਿੱਤਾ। ਉਸ ਵੇਲੇ ਦੁੱਲਾ ਭੱਟੀ ਕੋਲ ਬੇਟੀ ਸੁੰਦਰੀ ਨੂੰ ਦੇਣ ਲਈ ਕੁਝ ਵੀ ਨਹੀਂ ਸੀ। ਇਸ ਲਈ ਉਸ ਨੇ ਤਿਲ ਅਤੇ ਸ਼ੱਕਰ ਦੇ ਕੇ ਹੀ ਬ੍ਰਾਹਮਣ ਨੌਜਵਾਨ ਦੇ ਹੱਥ 'ਚ ਸੁੰਦਰੀ ਦਾ ਹੱਥ ਦੇ ਕੇ, ਸੁੰਦਰੀ ਨੂੰ ਸਹੁਰੇ ਤੋਰ ਦਿੱਤਾ।
ਗੰਜੀਬਾਰ ਦੇ ਰਾਜੇ ਨੂੰ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਹ ਅੱਗ ਬਬੂਲਾ ਹੋ ਗਿਆ। ਉਸ ਨੇ ਆਪਣੀ ਫੌਜ ਨੂੰ ਦੁੱਲਾ ਭੱਟੀ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਪਰ ਦੁੱਲਾ ਭੱਟੀ ਅਤੇ ਉਸ ਦੇ ਸਾਥੀਆਂ ਨੇ ਆਪਣੀ ਪੂਰੀ ਤਾਕਤ ਨਾਲ ਰਾਜੇ ਦੀ ਸੈਨਾ ਨੂੰ ਪਛਾੜ ਦਿੱਤਾ। ਦੁੱਲਾ ਭੱਟੀ ਹੱਥੋਂ ਸ਼ਾਹੀ ਫੌਜਾਂ ਦੀ ਕਰਾਰੀ ਹਾਰ ਹੋਣ ਦੀ ਖੁਸ਼ੀ 'ਚ ਗੰਜੀਬਾਰ ਲੋਕਾਂ ਨੇ ਧੂਣੇ ਬਾਲੇ ਤੇ ਦੁੱਲਾ ਭੱਟੀ ਦੀ ਪ੍ਰਸ਼ੰਸਾ 'ਚ ਗੀਤ ਗਾ ਕੇ ਭੰਗੜੇ ਪਾਏ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਹੀ ਲੋਹੜੀ ਦੇ ਮੌਕੇ 'ਤੇ ਗਾਏ ਜਾਣ ਵਾਲੇ ਗੀਤਾਂ 'ਚ ਸੁੰਦਰੀ ਅਤੇ ਦੁੱਲਾ ਭੱਟੀ ਨੂੰ ਖਾਸ ਤੌਰ 'ਤੇ ਯਾਦ ਕੀਤਾ ਜਾਂਦਾ ਹੈ :
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਦੀ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
ਕੁੜੀ ਦੇ ਮਾਮੇ ਆਏ ਹੋ
ਮਾਮੇ ਚੂਰੀ ਕੁੱਟੀ ਹੋ
ਜ਼ਿਮੀਂਦਾਰਾਂ ਲੁੱਟੀ ਹੋ
ਕੁੜੀ ਦਾ ਲਾਲ ਦੁਪੱਟਾ ਹੋ
ਦੁੱਲੇ ਦੀ ਧੀ ਵਿਆਹੀ ਹੋ
ਦੁੱਲਾ ਭੱਟੀ ਵਾਲਾ ਹੋ
ਲੋਹੜੀ ਦੇ ਮੌਕੇ 'ਤੇ ਇਹ ਗੀਤ ਅੱਜ ਵੀ ਜਦੋਂ ਵਾਤਾਵਰਣ 'ਚ ਗੂੰਜਦਾ ਹੈ ਤਾਂ ਦੁੱਲਾ ਭੱਟੀ ਪ੍ਰਤੀ ਲੋਕਾਂ ਦੀ ਅਥਾਹ ਸ਼ਰਧਾ ਦਾ ਅਹਿਸਾਸ ਆਪਣੇ ਆਪ ਹੀ ਹੋ ਜਾਂਦਾ ਹੈ।

  • ਪ੍ਰੇਮ
  • ਲੋਹੜੀ
  • ਤਿਉਹਾਰ
  • ਘਰ

ਵਿਆਖਿਆ ਸ੍ਰੀ ਜਪੁ ਜੀ ਸਾਹਿਬ

NEXT STORY

Stories You May Like

  • husband commits suicide upset over wife  s affair
    ਪਤਨੀ ਦੇ ਪ੍ਰੇਮ ਸਬੰਧਾਂ ਤੋਂ ਪਰੇਸ਼ਾਨ ਪਤੀ ਨੇ ਕੀਤੀ ਖ਼ੁਦਕੁਸ਼ੀ
  • love marriage  young girl
    ਪ੍ਰੇਮ ਵਿਆਹ ਕਰਵਾਉਣ ਵਾਲੀ ਕੁੜੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਹੋਇਆ ਵੱਡਾ ਖ਼ੁਲਾਸਾ
  • true love
    ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ!
  • famous actor leaves the world at the age of 46  sets an example after death
    46 ਸਾਲ ਦੀ ਉਮਰ ਚ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਮਰਨ ਤੋਂ ਬਾਅਦ ਕਾਇਮ ਕੀਤੀ ਮਿਸਾਲ
  • sikh community appeals to balochistan cm for restoration historic gurdwara
    ਕੁਇਟਾ ਦੇ ਇਤਿਹਾਸਕ ਗੁਰਦੁਆਰੇ ਦੀ ਬਹਾਲੀ ਲਈ ਸਿੱਖ ਭਾਈਚਾਰੇ ਵੱਲੋਂ ਬਲੋਚਿਸਤਾਨ ਦੇ ਮੁੱਖ ਮੰਤਰੀ ਨੂੰ ਅਪੀਲ
  • indians in italy
    ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ 'ਚ ਛਾਇਆ ਮਾਤਮ
  • historic gurdwara
    ਕੁਇਟਾ ਦੇ ਇਤਿਹਾਸਕ ਗੁਰਦੁਆਰੇ ਦੀ ਬਹਾਲੀ ਲਈ ਸਿੱਖ ਭਾਈਚਾਰੇ ਵੱਲੋਂ ਬਲੋਚਿਸਤਾਨ ਦੇ ਮੁੱਖ ਮੰਤਰੀ ਨੂੰ ਅਪੀਲ
  • supreme court accepts muslim community  s demand
    ਸੁਪਰੀਮ ਕੋਰਟ ਨੇ ਮੰਨੀ ਮੁਸਲਿਮ ਭਾਈਚਾਰੇ ਦੀ ਮੰਗ, ਭੋਜਸ਼ਾਲਾ ਦੇ ਨੇੜੇ ਹੀ ਹੋਵੇਗੀ ਨਮਾਜ਼
  • high alert in punjab
    ਹਾਈ ਅਲਰਟ 'ਤੇ ਪੰਜਾਬ! ਲੱਗਣਗੇ ਵਾਧੂ ਨਾਕੇ; ਸਾਰੇ ਜ਼ਿਲ੍ਹਿਆਂ ਲਈ ਸਖ਼ਤ ਨਿਰਦੇਸ਼...
  • jalandhar improvement trust suffers a setback of rs 50 lakh
    ਜਲੰਧਰ ਇੰਪਰੂਵਮੈਂਟ ਟਰੱਸਟ ਨੂੰ 50 ਲੱਖ ਦਾ ਲੱਗਾ ਝਟਕਾ
  • gang responsible for 26 robberies busted  2 accused arrested
    ਲੁੱਟਾਂ-ਖੋਹਾਂ ਦੀਆਂ 26 ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫ਼ਾਸ਼, 2...
  • jalandhar cp satinder singh in action mode
    ਐਕਸ਼ਨ ਮੋਡ 'ਚ ਜਲੰਧਰ ਦੇ CP ਸਤਿੰਦਰ ਸਿੰਘ! SHOs ਸਣੇ ਇਨ੍ਹਾਂ ਅਧਿਕਾਰੀਆਂ ਨੂੰ...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਤੇ...
  • stolen motorcycle recovered within 24 hours  accused arrested
    ਜਿਮ ਦੇ ਬਾਹਰੋਂ ਚੋਰੀ ਹੋਇਆ ਮੋਟਰਸਾਈਕਲ 24 ਘੰਟਿਆਂ ’ਚ ਕੀਤਾ ਬਰਾਮਦ, ਮੁਲਜ਼ਮ...
  • hooliganism in jalandhar
    40 ਰੁਪਏ ਪਿੱਛੇ ਜਲੰਧਰ 'ਚ ਗੁੰਡਾਗਰਦੀ, ਚਿਪਸ-ਕੁਰਕੁਰੇ ਦੇ ਪੈਸੇ ਮੰਗਣ 'ਤੇ...
  • long queues of people at jalandhar sewa kendra
    1076 ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਜਲੰਧਰ ਸੇਵਾ ਕੇਂਦਰ ’ਚ ਲੋਕਾਂ ਦੀਆਂ ਲੰਮੀਆਂ...
Trending
Ek Nazar
child missing in dera baba nanak

ਡੇਰਾ ਬਾਬਾ ਨਾਨਕ ’ਚ ਬੱਚਾ ਲਾਪਤਾ, ਸਕੂਲ ਤੋਂ ਨਹੀਂ ਪਰਤਿਆ ਘਰ

water crisis

ਪਾਕਿਸਤਾਨ 'ਚ ਪਾਣੀ ਦਾ ਅਸਲ ਸੰਕਟ ਦਰਿਆਵਾਂ ਦੀ ਬਜਾਏ 'ਜ਼ਮੀਨ ਹੇਠਾਂ'

international mountaineers missing

ਪਾਕਿਸਤਾਨ: ਬ੍ਰੌਡ ਪੀਕ 'ਤੇ ਬਰਫ਼ ਦੇ ਤੋਦੇ ਡਿੱਗਣ ਤੋਂ ਬਾਅਦ 10 ਅੰਤਰਰਾਸ਼ਟਰੀ...

famous youtuber

ਮਸ਼ਹੂਰ Youtuber ਦੀ 27 ਸਾਲ ਉਮਰ 'ਚ ਮੌਤ, ਜਾਰਜੀਆ 'ਚ ਹੋਟਲ ਦੇ ਕਮਰੇ 'ਚੋਂ...

jassie gill bids adieu to his late mother with heartfelt message

'ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ'; ਜੱਸੀ ਗਿੱਲ ਨੇ...

famous bollywood actor donates rs 1 crore for assam flood victims

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਆਸਾਮ ਹੜ੍ਹ ਪੀੜਤਾਂ ਲਈ ਦਾਨ ਕੀਤੇ 1 ਕਰੋੜ ਰੁਪਏ, CM...

punjabistan will be settled in indias neighbourhood

ਭਾਰਤ ਦੇ ਗੁਆਂਢ 'ਚ ਵਸੇਗਾ 'ਪੰਜਾਬੀਸਤਾਨ', ਬਣ ਸਕਦੈ ਨਵਾਂ ਦੇਸ਼ !

imran khan sister grant bail

ਪਾਕਿਸਤਾਨ : ਅਦਾਲਤ ਨੇ ਇਮਰਾਨ ਖਾਨ ਦੀ ਭੈਣ ਨੂੰ ਦਿੱਤੀ ਜ਼ਮਾਨਤ

migrants reach britain from france

ਫਰਾਂਸ ਤੋਂ ਬ੍ਰਿਟੇਨ ਜਾਣ ਦੀ ਕੋਸ਼ਿਸ਼ 'ਚ ਚਾਰ ਪ੍ਰਵਾਸੀਆਂ ਦੀ ਮੌਤ

workers abducted

ਪਾਕਿਸਤਾਨ 'ਚ ਅਗਵਾ ਕੀਤੇ ਛੇ ਮਜ਼ਦੂਰਾਂ ਦੀਆਂ ਮਿਲੀਆਂ ਲਾਸ਼ਾਂ

high court stays rajesh khanna s old bungalow from being called bhutia

ਰਾਜੇਸ਼ ਖੰਨਾ ਦੇ ਪੁਰਾਣੇ ਬੰਗਲੇ ‘ਆਸ਼ੀਰਵਾਦ’ ਨੂੰ ‘ਭੂਤੀਆ’ ਕਹਿਣ ’ਤੇ ਹਾਈ ਕੋਰਟ...

russia  s ukraine conflict

ਯੂਕਰੇਨ 'ਤੇ ਰੂਸ ਦਾ ਵੱਡਾ ਹਮਲਾ;  ਸੱਤ ਮੌਤਾਂ, ਕਈ ਜ਼ਖਮੀ

out of control container truck crashes into house in mirzapur

ਘਰ ਅੰਦਰ ਸੌਂ ਰਹੇ ਸਨ ਪਿਓ-ਪੁੱਤ, ਅਚਾਨਕ ਅੰਦਰ ਆ ਵੜਿਆ ਟਰੱਕ, ਮਿਰਜ਼ਾਪੁਰ 'ਚ...

security personnel

ਪਾਕਿਸਤਾਨ 'ਚ ਇਕ ਮੁਹਿੰਮ ਦੌਰਾਨ ਨੌਂ ਸੁਰੱਖਿਆ ਕਰਮਚਾਰੀ, 15 ਅੱਤਵਾਦੀ ਢੇਰ

imran khan  situtation

ਇਮਰਾਨ ਖਾਨ 33 ਮਹੀਨਿਆਂ ਤੋਂ ਇਕਾਂਤਵਾਸ 'ਚ ਕੈਦ, ਸੰਯੁਕਤ ਰਾਸ਼ਟਰ ਮਾਹਰ ਨੇ ਕੀਤੀ...

christian community in pakistan

ਪਾਕਿਸਤਾਨ: ਅਗਵਾਕਾਰ ਨੂੰ ਦੇ'ਤੀ ਈਸਾਈ ਕੁੜੀ ਦੀ ਕਸਟਡੀ, ਮਾਪਿਆਂ ਨੇ ਲਾਈ ਇਨਸਾਫ...

curfew extended

ਨੇਪਾਲ ਦੇ ਸਰਹੱਦੀ ਇਲਾਕਿਆਂ ਵਿੱਚ ਚੌਥੇ ਦਿਨ ਵੀ ਕਰਫਿਊ ਜਾਰੀ

netanyahu proposed increasing aid

ਨੇਤਨਯਾਹੂ ਨੇ ਅਮਰੀਕੀ ਫੌਜੀ ਸਹਾਇਤਾ 16 ਬਿਲੀਅਨ ਡਾਲਰ ਤੱਕ ਵਧਾਉਣ ਦਾ ਰੱਖਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • be careful if you have 3 zodiac signs
      ਪੈਸਿਆਂ ਦੇ ਮਾਮਲੇ ਇਹ 3 ਰਾਸ਼ੀਆਂ ਹੋ ਜਾਣ ਸਾਵਧਾਨ ! ਟੁੱਟੇਗਾ ਮੁਸੀਬਤਾਂ ਦਾ ਪਹਾੜ,...
    • the right direction of placing the garbage can will change your luck
      ਕੂੜੇਦਾਨ ਰੱਖਣ ਦੀ ਸਹੀ ਦਿਸ਼ਾ ਬਦਲੇਗੀ ਤੁਹਾਡੀ ਕਿਸਮਤ ! ਆਰਥਿਕ ਪੱਖੋ ਵੀ ਮਿਲੇਗੀ...
    • horoscope astrology
      ਅੱਜ ਤੋਂ 11 ਦਸੰਬਰ ਤਕ ਇਨ੍ਹਾਂ ਰਾਸ਼ੀ ਵਾਲਿਆਂ ਦੀ ਹੋਵੇਗੀ ਚਾਂਦੀ! ਬਰਸੇਗੀ ਸ਼ਨੀ...
    • this little alum remedy will make you rich
      ਫਟਕੜੀ ਦਾ ਇਹ ਛੋਟਾ ਜਿਹਾ ਉਪਾਅ ਕਰੇਗਾ ਤੁਹਾਨੂੰ ਮਾਲਾਮਾਲ ! ਬਸ ਕਰੋ ਇਹ ਕੰਮ
    • what is going to happen on july 22 2028
      850 ਸਾਲਾਂ 'ਚ ਪਹਿਲੀ ਵਾਰ; 2028 'ਚ ਹੋਣ ਜਾ ਰਿਹੈ ਕੁਝ ਅਜਿਹਾ ਕਿ ਲੋਕਾਂ ਨੇ...
    • today  these 3 zodiac signs will have a good time
      ਅੱਜ ਇਨ੍ਹਾਂ 3 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਹੋਵੇਗਾ ਬੰਪਰ ਲਾਭ ਤੇ ਨੋਟਾਂ ਦਾ...
    • golden period sawan
      ਇਨ੍ਹਾਂ 4 ਰਾਸ਼ੀਆਂ ਦਾ ਆਉਣ ਵਾਲਾ ਹੈ Golden Period! ਵਰ੍ਹੇਗਾ ਨੋਟਾਂ ਦਾ ਮੀਂਹ
    • ac and refrigerator are breaking down frequently
      ਘਰ 'ਚ ਵਾਰ-ਵਾਰ AC ਤੇ Refrigerator ਹੋ ਰਹੇ ਹਨ ਖਰਾਬ ਤੋਂ ਹੋ ਜਾਓ ਸਾਵਧਾਨ !...
    • these 3 zodiac signs will be lucky today
      ਅੱਜ ਇਹ 3 ਰਾਸ਼ੀਆਂ ਹੋਣਗੀਆਂ ਲਕੀ ! ਖੁੱਲ੍ਹਣਗੇ ਤਰੱਕੀਆਂ ਦੇ ਰਾਹ ਤੇ ਹੋਵੇਗੀ...
    • the fate of these 4 zodiac signs will change
      ਇਨ੍ਹਾਂ 4 ਰਾਸ਼ੀਆਂ ਦੀ ਬਦਲ ਜਾਵੇਗੀ ਕਿਸਮਤ ! ਹੋ ਜਾਵੇਗਾ ਪੈਸਾ ਹੀ ਪੈਸਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +