ਜੌਹਾਨਸਬਰਗ - ਵੈਸਟਇੰਡੀਜ਼ ਦੇ ਧਮਾਕੇਦਾਰ ਬੱਲਬਾਜ਼ ਕ੍ਰਿਸ ਗੇਲ ਨੇ ਆਈ. ਸੀ. ਸੀ. ਵਿਸ਼ਵ ਕੱਪ ਟੀਮ ਤੋਂ ਸੀਨੀਅਰ ਖਿਡਾਰੀਆਂ ਡਵੇਨ ਬ੍ਰਾਵੋ ਤੇ ਕੀਰੋਨ ਪੋਲਾਰਡ ਨੂੰ ਬਾਹਰ ਰੱਖਣ 'ਤੇ ਕ੍ਰਿਕਟ ਬੋਰਡ ਤੇ ਚੋਣਕਾਰਾਂ ਨੂੰ ਲੰਬੇ ਹੱਥੀਂ ਲਿਆ ਹੈ।
ਗੇਲ ਨੇ ਦੱਖਣੀ ਅਫਰੀਕਾ ਵਿਰੁੱਧ ਚੱਲ ਰਹੀ ਟੀ-20 ਲੜੀ ਜਿੱਤਣ ਤੋਂ ਬਾਅਦ ਵੈਸਟਇੰਡੀਜ਼ ਕ੍ਰਿਕਟ ਬੋਰਡ ਤੇ ਮੁੱਖ ਚੋਣਕਾਰ ਕਲਾਈਵ ਲਾਇਡ 'ਤੇ ਸਵਾਲ ਉਠਾਏ। ਉਸ ਨੇ ਬ੍ਰਾਵੋ ਤੇ ਪੋਲਾਰਡ ਨੂੰ ਵਨ ਡੇ ਲੜੀ ਤੇ ਵਿਸ਼ਵ ਕੱਪ ਤੋਂ ਬਾਹਰ ਰੱਖਣ ਦੇ ਫੈਸਲੇ ਨੂੰ 'ਬੇਤੁਕਾ' ਦੱਸਦੇ ਹੋਏ ਕਿਹਾ ਕਿ ਦੋਵੇਂ ਸੀਨੀਅਰ ਖਿਡਾਰੀਆਂ ਦੇ ਨਾਲ ਨਾਇਨਸਾਫੀ ਹੋਈ ਹੈ।
ਗੇਲ ਨੇ ਕਿਹਾ,''ਦੋਵੇਂ ਖਿਡਾਰੀ ਕਿਸ ਆਧਾਰ 'ਤੇ ਟੀਮ ਵਿਚ ਸ਼ਾਮਲ ਨਹੀਂ ਕੀਤੇ ਜਾ ਸਕਦੇ। ਮੈਨੂੰ ਅਜਿਹਾ ਲੱਗਦਾ ਹੈ ਕਿ ਦੋਵੇਂ ਖਿਡਾਰੀਆਂ ਨਾਲ ਅੱਤਿਆਚਾਰ ਹੋਇਆ ਹੈ। ਇਹ ਬਿਲਕੁਲ ਬੇਤੁਕਾ ਹੈ। ਮੈਨੂੰ ਇਸ ਫੈਸਲੇ ਤੋਂ ਬਹੁਤ ਦੁਖ ਹੋਇਆ ਹੈ। ਮੈਂ ਇਮਾਨਦਾਰੀ ਨਾਲ ਇਸ ਗੱਲ ਨੂੰ ਕਹਿ ਸਕਦਾ ਹਾਂ ਕਿ ਇਸ ਨਾਲ ਮੈਨੂੰ ਬਹੁਤ ਵੱਡਾ ਧੱਕਾ ਲੱਗਾ ਹੈ।''
ਉਸ ਨੇ ਕਿਹਾ,''ਹੁਣ ਇਸ ਸਮੇਂ ਤਾਂ ਅਸੀਂ ਸਿਰਫ ਗੱਲਬਾਤ ਕਰ ਸਕਦੇ ਹਾਂ ਤੇ ਆਪਣੇ ਵਿਚਾਰ ਰੱਖ ਸਕਦੇ ਹਾਂ ਜਿਹੜਾ ਮੈਂ ਹੁਣ ਕਰ ਰਿਹਾ ਹਾਂ। ਵਿਸ਼ਵ ਕੱਪ ਟੀਮ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਦੋਵੇਂ ਖਿਡਾਰੀਆਂ ਨੂੰ ਟੀਮ ਵਿਚ ਸ਼ਾਮਲ ਨਾ ਕਰਨ ਬਹੁਤ ਦੁੱਖ ਦੀ ਗੱਲ ਹੈ।''
ਰਿਕਾਰਡ ਬਣ ਸਕਦੈ ਭਾਰਤ-ਪਾਕਿ ਵਿਸ਼ਵ ਕੱਪ ਮੈਚ
NEXT STORY