ਚਿਹਰੇ 'ਤੇ ਕਾਲੀਆਂ ਛਾਹਈਆਂ ਸਾਧਾਰਨ:- ਚਮੜੀ ਦੀ ਹੇਠਲੀ ਪਰਤ 'ਚ ਰਹਿਣ ਵਾਲੇ ਕੁਦਰਤੀ ਪਦਾਰਥ ਸਿਲੀਕੋਨ ਦੀ ਕਮੀ ਨਾਲ ਹੁੰਦੀ ਹੈ। ਨਹਾਉਣ ਤੋਂ ਪਹਿਲਾਂ ਰੋਜ਼ ਇਕ ਚਮਚ ਗੁਨਗਨੇ ਸ਼ਹਿਦ 'ਚ 2-3 ਬੂੰਦਾਂ ਗਿਲੀਸਰੀਨ ਅਤੇ ਚੁਟਕੀ ਭਰ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਹਲਕੇ ਹੱਥ ਨਾਲ ਕੁਝ ਦਿਨਾਂ ਤੱਕ ਲਗਾਉਣ ਨਾਲ ਛਾਹਈਆਂ ਦੂਰ ਹੋ ਜਾਂਦੀਆਂ ਹਨ।
ਮਾਸਿਕ ਕਸ਼ਟ ਅਤੇ ਦਰਦ ਦੇ ਨਾਲ ਹੋਣਾ:- 2 ਚਮਚ ਅਜ਼ਵਾਈਨ 2 ਕੱਪ ਪਾਣੀ 'ਚ ਪਾ ਕੇ ਉਬਾਲੋ। 1 ਕੱਪ ਸ਼ੇਸ਼ ਰੱਖ ਲਓ, ਇਸ 'ਚ ਗੁੜ ਮਿਲਾ ਕੇ ਸਵੇਰੇ ਖਾਲੀ ਪੇਟ ਚਾਹ ਦੀ ਤਰ੍ਹਾਂ ਪੀ ਲਓ। ਇਹ ਨੁਸਖਾ ਹਰ ਰੋਜ਼ ਸਵੇਰੇ- ਸ਼ਾਮ 3 ਦਿਨ ਤੱਕ ਲੈਣਾ ਚਾਹੀਦਾ।
ਬਵਾਸੀਰ:-ਅੰਬ ਦੇ ਕੋਮਲ ਪੱਤਿਆਂ ਨੂੰ ਜਲ ਦੇ ਨਾਲ ਪੀਸ ਕੇ ਮਿਸ਼ਰੀ ਮਿਲਾ ਕੇ ਪੀਣ ਨਾਲ ਬਵਾਸੀਰ 'ਚ ਲਾਭ ਮਿਲਦਾ ਹੈ । ਖੂਨੀ ਬਵਾਸੀਰ ਨਾਲ ਖੂਨ ਆਉਣਾ ਬੰਦ ਹੋ ਜਾਂਦਾ ਹੈ।
ਖੂਨ ਪ੍ਰਦਰ:- ਅੰਬ ਦੀ ਗੁਠਲੀ ਦੀ ਗਿਰੀ ਦਾ ਚੂਪਨ 1 ਚਮਚ ਦੀ ਮਾਤਰਾ 'ਚ ਲੈਣ ਨਾਲ ਖੂਨ ਪ੍ਰਦਰ, ਖੂਨੀ ਬਵਾਸੀਰ, ਪੇਟ ਦੇ ਕੀੜੇ ਦੂਰ ਹੁੰਦੇ ਹਨ।
ਸਿਰ ਦੇ ਵਾਲਾਂ ਦਾ ਝੜਣਾ:- ਬਰਗਦ ਦੇ ਪੱਤਿਆਂ ਨੂੰ ਪੀਸ ਲਓ ਅਤੇ ਅਲਸੀ ਦੇ ਤੇਲ 'ਚ ਪਕਾਓ। ਪੱਤਿਆਂ ਸੜ ਜਾਣ 'ਤੇ ਤੇਲ ਛਾਣਕੇ ਰੱਖ ਲਓ। ਇਸ ਤੇਲ ਦੀ ਮਾਲਿਸ਼ ਕਰਨ ਨਾਲ ਕੁਝ ਹੀ ਦਿਨਾਂ 'ਚ ਵਾਲਾਂ ਦਾ ਝੜਣਾ ਬੰਦ ਹੋ ਜਾਵੇਗਾ ਅਤੇ ਝੜੇ ਹੋਏ ਵਾਲਾਂ ਦੇ ਸਥਾਨ 'ਤੇ ਨਵੇਂ ਵਾਲ ਉੱਗ ਜਾਣਗੇ। ਦੇਸੀ ਘਿਓ 'ਚ 4-6 ਬਾਦਾਮ ਦੀਆਂ ਗਿਰੀਆਂ ਪੀਸ ਕੇ ਪਾਓ ਅਤੇ ਇਸ ਨੂੰ ਇੰਨਾ ਉਬਾਲੋ ਕੇ ਗਿਰੀ ਦੇ ਟੁਕੜੇ ਸੜ ਜਾਣ। ਹੁਣ ਘਿਓ ਨੂੰ ਛਾਣ ਕੇ ਸ਼ੀਸ਼ੀ 'ਚ ਭਰ ਲਓ। ਇਹ ਘਿਓ ਗੁਨਗੁਨਾ ਕਰਕੇ ਸਿਰ 'ਤੇ ਮਾਲਿਸ਼ ਕਰਨ ਨਾਲ ਵਾਲਾਂ ਦਾ ਝੜਣਾ ਰੁੱਕ ਜਾਂਦਾ ਹੈ ਅਤੇ ਦੀਮਾਗੀ ਕਮਜ਼ੋਰੀ ਵੀ ਦੂਰ ਹੁੰਦੀ ਹੈ।
ਲੁਕਾਉਣਾ ਹੈ ਮੁਟਾਪਾ ਤੇ ਅਪਣਾਓ ਇਹ ਉਪਾਅ (ਦੇਖੋ ਤਸਵੀਰਾਂ)
NEXT STORY