ਕਰਾਚੀ¸ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ) ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨੀ ਆਫ ਸਪਿਨਰ ਸਈਦ ਅਜਮਲ ਦਾ ਅਧਿਕਾਰਕ ਗੇਂਦਬਾਜ਼ੀ ਟੈਸਟ ਅਗਾਮੀ 24 ਜਨਵਰੀ ਨੂੰ ਭਾਰਤ ਵਿਚ ਚੇਨਈ ਦੀ ਸ਼੍ਰੀ ਰਾਮਚੰਦ੍ਰਾ ਯੂਨਵਰਿਸਟੀ ਵਿਚ ਹੋਵੇਗਾ।
ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਬੁਲਾਰੇ ਨੇ ਇਕ ਸਥਾਨਕ ਟੀ. ਵੀ. ਚੈਨਲ ਨਾਲ ਗੱਲਬਾਤ ਵਿਚ ਕਿਹਾ,''ਅਜਮਲ ਦੇ ਅਧਿਕਾਰਕ ਗੇਂਦਬਾਜ਼ੀ ਟੈਸਟ ਲਈ ਪੀ. ਸੀ. ਬੀ. ਨੇ ਆਈ.ਸੀ.ਸੀ. ਤੋਂ ਸਮਾਂ ਮੰਗਿਆ ਸੀ ਤੇ ਆਈ.ਸੀ.ਸੀ. ਨੇ ਇਸਦੇ ਲਈ ਅਗਾਮੀ 24 ਜਨਵਰੀ ਦਾ ਦਿਨ ਤੈਅ ਕੀਤਾ ਹੈ ਹਾਲਾਂਕਿ ਇਸ ਬਾਰੇ ਵਿਚ ਸਾਨੂੰ ਆਈ. ਸੀ. ਸੀ ਵਲੋਂ ਪੁਸ਼ਟੀ ਦਾ ਇੰਤਜ਼ਾਰ ਹੈ।''
ਪਾਕਿਸਤਾਨ ਦੀ ਵਿਸ਼ਵ ਕੱਪ ਟੀਮ ਤੋਂ ਬਾਹਰ ਹੋਏ ਅਜਮਲ ਨੇ ਕਿਹਾ ਸੀ ਕਿ ਅਧਿਕਾਰਕ ਟੈਸਟ ਤੋਂ ਪਹਿਲਾਂ ਉਸ ਨੂੰ ਆਪਣੇ ਗੇਂਦਬਾਜ਼ੀ ਐਕਸ਼ਨ 'ਤੇ ਹੋਰ ਕੰਮ ਕਰਨ ਦੀ ਲੋੜ ਹੈ। ਪਿਛਲੇ ਹਫਤੇ ਚੇਨਈ ਵਿਚ ਹੋਏ ਗੈਰ-ਅਧਿਕਾਰਕ ਟੈਸਟ ਨੂੰ ਉਹ ਪਾਸ ਨਹੀਂ ਕਰ ਸਕਿਆ ਸੀ ਜਿਸ ਤੋਂ ਬਾਅਦ ਪੀ. ਸੀ.ਬੀ. ਨੇ ਕਿਹਾ ਸੀ ਕਿ ਉਹ ਅਜਮਲ ਦੇ ਕ੍ਰਿਕਟ ਕੈਰੀਅਰ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦਾ ਹੈ।
ਮੈਦਾਨ 'ਤੇ ਫਿਰ ਵਾਪਸੀ ਕਰੇਗਾ ਇਰਫਾਨ ਪਠਾਨ
NEXT STORY