ਸਿਡਨੀ¸ ਹੈਮਸਟ੍ਰਿੰਗ ਦੀ ਸੱਟ ਤੋਂ ਬਾਅਦ ਭਾਰਤ ਤੇ ਇੰਗਲੈਂਡ ਵਿਰੁੱਧ ਤਿਕੋਣੀ ਲੜੀ ਵਿਚ ਵਾਪਸੀ ਕਰ ਰਹੇ ਆਸਟ੍ਰੇਲੀਅਨ ਆਲ ਰਾਊਂਡਰ ਮਿਸ਼ੇਲ ਮਾਰਸ਼ ਲੜੀ ਦੇ ਸ਼ੁਰੂਆਤੀ ਮੈਚਾਂ ਵਿਚ ਸਿਰਫ ਬੱਲੇਬਾਜ਼ੀ ਹੀ ਕਰੇਗਾ।
ਮਾਰਸ਼ ਨੇ ਕਿਹਾ, ''ਲੜੀ ਵਿਚ ਭਾਰਤ ਤੇ ਇੰਗਲੈਂਡ ਵਿਰੁੱਧ ਸ਼ੁਰੂਆਤੀ ਮੈਚਾਂ ਵਿਚ ਮੈਨੂੰ ਬਾਕੀ ਦੇ ਮੁਕਾਬਲਿਆਂ ਲਈ ਖੁਦ ਨੂੰ ਫਿੱਟ ਸਾਬਤ ਕਰਨਾ ਜ਼ਰੂਰੀ ਹੈ ਪਰ ਉਸ਼ ਤੋਂ ਪਹਿਲਾਂ ਮੈਨੂੰ ਕੁਝ ਚੀਜ਼ਾਂ ਤੋਂ ਉਭਰਨਾ ਹੈ।'' ਉਸ ਨੇ ਦੱਸਿਆ ਕਿ ਅਗਾਮੀ ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਮਾਨਸਿਕ ਤੇ ਤਕਨੀਕੀ ਤੌਰ 'ਤੇ ਕੁਝ ਚੀਜ਼ਾਂ 'ਤੇ ਮਿਹਨਤ ਕਰਨ ਦੀ ਲੋੜ ਹੈ, ਇਸ ਲਈ ਤਿਕੋਣੀ ਲੜੀ ਦੀ ਸ਼ੁਰੂਆਤ ਵਿਚ ਮੈਂ ਸਿਰਫ ਬੱਲੇਬਾਜ਼ੀ ਹੀ ਕਰਾਂਗਾ ਤੇ ਸਾਰੇ ਹਲਾਤਾਂ ਦੇ ਸਹੀ ਹੋਣ ਦੀ ਸਥਿਤੀ ਵਿਚ ਹੀ ਅੱਗੇ ਆਲਰਾਊਂਡਰ ਤੌਰ 'ਤੇ ਖੇਡਾਂਗਾ।
ਸਿਡਨੀ ਇੰਟਰਨੈਸ਼ਨਲ ਤੋਂ ਹਟੀ ਹਾਲੇਪ
NEXT STORY