ਮੈਲਬੋਰਨ, ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਸਿਹਤ ਕਾਰਨਾਂ ਤੋਂ ਸਿਡਨੀ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਤੋਂ ਅਪਾਣਾ ਨਾਂ ਵਾਪਸ ਲੈ ਲਿਆ ਹੈ ਜਦਕਿ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਜ਼ਬਰਦਸਤ ਫਾਰਮ ਦਿਖਾਉਂਦੇ ਹੋਏ ਸੱਟ ਤੋਂ ਹਾਲ ਹੀ ਵਿਚ ਉਭਰੇ ਜੁਆਨ ਮਾਰਟਿਨ ਡੇਲ ਪੋਤ੍ਰੋ ਨੇ ਜੇਤੂ ਸ਼ੁਰੂਆਤ ਕੀਤੀ ਹੈ। ਰੋਮਾਨੀਆਈ ਖਿਡਾਰਨ ਨੇ ਮੰਗਲਵਾਰ ਨੂੰ ਸਿਡਨੀ ਇੰਟਰਨੈਸ਼ਨਲ ਦੇ ਆਯੋਜਕਾਂ ਨੂੰ ਦੱਸਿਆ ਕਿ ਉਹ ਪਿਛਲੇ ਹਫਤੇ ਦੇ ਅੰਤ ਵਿਚ ਚੀਨ ਵਿਚ ਬੀਮਾਰ ਪੈ ਗਈ ਸੀ ਜਿਸ ਕਾਰਨ ਉਸਦਾ ਟੂਰਨਾਮੈਂਟ ਵਿਚ ਹਿੱਸਾ ਲੈਣਾ ਫਿਲਹਾਲ ਸੰਭਵ ਨਹੀਂ ਹੈ।
ਸਿਡਨੀ ਇੰਟਰਨੈਸ਼ਨਲ ਵਿਚ ਹਾਲੇਪ ਤੋਂ ਪਹਿਲਾਂ ਯੂ. ਐੱਸ. ਓਪਨ ਉਪ ਜੇਤੂ ਕੈਰੋਲੀਨ ਵੋਜਨਿਆਕੀ ਨੇ ਵੀ ਟੂਰਨਾਮੈਂਟ ਤੋਂ ਅਪਾਣਾ ਨਾਂ ਵਾਪਸ ਲੈ ਲਿਆ ਸੀ। ਹਾਲਾਂਕਿ ਸਾਬਕਾ ਯੂ. ਐੱਸ. ਓਪਨ ਚੈਂਪੀਅਨ ਅਰਜਨਟੀਨਾ ਦੇ ਡੇਲ ਪੋਤ੍ਰੋ ਨੇ ਗ੍ਰੈਂਡ ਸਲੈਮ ਤੋਂ ਪਹਿਲਾਂ ਜ਼ਬਰਦਸਤ ਸ਼ੁਰੂਆਤ ਕੀਤੀ ਹੈ ਤੇ 11 ਮਹੀਨੇ ਬਾਅਦ ਸੱਟ ਤੋਂ ਉਭਰਦੇ ਅਰਜਨਟੀਨੀ ਖਿਡਾਰੀ ਨੇ ਸਿਡਨੀ ਵਿਚ ਆਪਣੇ ਓਪਨਿੰਗ ਮੈਚ ਵਿਚ ਜਿੱਤ ਦਰਜ ਕੀਤੀ। ਪੋਤ੍ਰੋ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਮੈਚ ਵਿਚਯੂਕ੍ਰੇ ਦੇ ਸਰਗੇਈ ਸਟਾਕੋਵਸਕੀ ਨੂੰ 6-3, 7-6 ਨਾਲ ਹਰਾਇਆ।
ਸਕਾਈ ਸਪੋਰਟਸ-2 ਕਰੇਗਾ ਵਿਸ਼ਵ ਕੱਪ ਮੈਚਾਂ ਦਾ ਪ੍ਰਸਾਰਨ
NEXT STORY