ਸੈਨ ਫ੍ਰਾਂਸਿਸਕੋ- ਦੁਨੀਆਂ 'ਚ ਪਹਿਲੀ ਵਾਰ ਦੋ ਪਰਬਤਰੋਹੀਆਂ ਨੇ ਉਸ ਕੰਮ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਬਾਰੇ 'ਚ ਲੋਕ ਸੋਚ ਵੀ ਨਹੀਂ ਸਕਦੇ। ਦੋਵੇ ਪਰਬਤਰੋਹੀ ਸਿਰਫ ਆਪਣੇ ਹੱਥ-ਪੈਰਾਂ ਦੇ ਦਮ ਨਾਲ ਕੈਲਫੋਰਨੀਆ ਦੇ ਯੋਸੇਮਾਈਟ ਨੈਸ਼ਨਲ ਪਾਰਕ 'ਚ ਗ੍ਰੇਨਾਈਟ ਦੀ ਇਕ ਚਟਾਨ ਦੇ ਲਗਭਗ ਉੱਪਰ ਤੱਕ ਪਹੁੰਚ ਚੁੱਕੇ ਹਨ। ਇਕ ਬੁਲਾਰੇ ਨੇ ਦੱਸਿਆ ਹੈ ਕਿ 30 ਸਾਲ ਕੇਵਿਨ ਜੋਕਗੇਸਨ ਅਤੇ 36 ਸਾਲ ਟੋਮੀ ਕਾਲਡਵੇਲ ਅੱਜ ਸ਼ਾਮ ਤੱਕ ਐਲ ਕੈਪਟਨਸ ਜਾਨ ਵਾਲ ਦੀ ਚੜਾਈ ਪੂਰੀ ਕਰ ਸਕਦੇ ਹਨ। ਪਿਛਲੇ 17 ਦਿਨਾਂ ਲਗਭਗ 3,000 ਫੁੱਟ ਦੀ ਉੱਚਾਈ ਤੱਕ ਚੜ ਚੁੱਕੇ ਹਨ ਅਤੇ ਇਸ ਲਈ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਸਹਾਇਕ ਉਪਕਰਨਾਂ ਦੀ ਵਰਤੋਂ ਨਹੀਂ ਕੀਤੀ ਹੈ। ਸਿਵਾਯ ਇਕ ਰੱਸੀ ਦੇ, ਜੋ ਮੌਤ ਦੇ ਮੂੰਹ 'ਚ ਡਿੱਗਣ ਤੋਂ ਬਚੇ। ਇਨ੍ਹਾਂ ਦੋਵਾਂ ਨੇ ਪੰਜ ਸਾਲ ਤੱਕ ਟਰੇਨਿੰਗ ਲਈ ਹੈ ਅਤੇ ਬੇਮੌਸਮ ਦੀ ਗਰਮੀ 'ਚ ਇਸ ਦੁਰਲੱਭ ਕਾਰਨਾਮੇ ਨੂੰ ਅੰਜ਼ਾਮ ਦੇ ਰਹੇ ਹਨ। ਇਸ ਦੌਰਾਨ ਪਰਬਤ ਦੇ ਸਭ ਤੋਂ ਕਠਿਨ ਹਿੱਸਿਆ 'ਚ ਇਕ 'ਤੇ ਜੋਰਗੇਸਨ ਸੱਤ ਦਿਨਾਂ 'ਚ 11 ਵਾਰ ਲੜਖੜਾਏ।
ਗਰਭ ਨਿਰੋਧ ਦੀ ਸੂਈ ਦੇ ਸਕਦੀ ਹੈ ਇਹ ਖਤਰਾ
NEXT STORY