ਵਾਸ਼ਿੰਗਟਨ— ਅਮਰੀਕਾ ਨੇ ਕਿਹਾ ਹੈ ਕਿ ਫਰਾਂਸਿਸੀਸ ਮੈਗਜ਼ੀਨ 'ਚਾਰਲੀ ਹੇਬਦੋ' 'ਤੇ ਹਮਲੇ ਨੂੰ ਲੈ ਕੇ ਅੱਤਵਾਦੀ ਸੰਗਠਨ ਅਲਕਾਇਦਾ ਯਮਨ ਦੀ ਸਰਗਰਮ ਬ੍ਰਾਂਚ ਦੀ ਵੀਡੀਓ ਅਸਲੀ ਹੈ।
ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰਣ ਮੈਰੀ ਹਰਫ ਨੇ ਇੱੱਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ 'ਚਾਰਲੀ ਹੇਬਦੋ' 'ਤੇ ਹਮਲੇ ਦਾ ਦਾਅਵਾ ਕਰਨ ਵਾਲੀ ਵੀਡੀਓ ਅਸਲੀ ਹੈ। ਵੀਡੀਓ ਦੇਖਣ ਤੋਂ ਬਾਅਦ ਅਲਕਾਇਦਾ ਦੇ ਦਾਅਵੇ ਦੇ ਵੱਖ-ਵੱਖ ਪਹਿਲੂਆਂ ਦਾ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੀਡੀਓ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਕਿ ਇਹ ਹਮਲਾ ਅਲਕਾਇਦਾ ਯਮਨ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ, ਕੀ ਇਹ ਪੈਸਿਆਂ ਦਾ ਮਾਮਲਾ ਸੀ ਅਤੇ ਕੀ ਇਸ ਹਮਲੇ ਲਈ ਟਰੇਨਿੰਗ ਦਿੱਤੀ ਗਈ ਸੀ।
ਅਲਕਾਇਦਾ ਨੇ ਸ਼ੋਸ਼ਲ ਨੈੱਟਵਰਕਿੰਗ ਸਾਈਟ ਯੂਟਿਊਬ 'ਤੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਇਸ ਹਮਲੇ ਨੂੰ ਲੈ ਕੇ ਅਲਕਾਇਦਾ ਦੇ ਸਰਗਣਾ ਅਯਮਾਨ ਅਲ ਜਵਾਹਿਰੀ ਦੇ ਨਿਰਦੇਸ਼ਾਂ ਅਨੁਸਾਰ ਅੰਜ਼ਾਮ ਦਿੱਤਾ ਗਿਆ। ਅਲਕਾਇਦਾ ਨੇ ਨੇਤਾ ਨਾਸਿਰ ਹਿਨ ਅਲੀ ਅਲ ਅੰਸੀ ਨੇ ਇਸ ਵੀਡੀਓ ਵਿਚ ਕਿਹਾ ਹੈ ਕਿ ਪੈਗੰਬਰ ਮੁਹੰਮਦ ਦੇ ਅਪਮਾਨ ਦਾ ਬਦਲਾ ਲੈਣ ਲਈ ਅਲਕਾਇਦਾ ਦੇ ਨੇਤਾਵਾਂ ਨੇ ਇਸ ਹਮਲੇ ਦਾ ਹੁਕਮ ਦਿੱਤਾ ਅਤੇ ਉਹ ਪੈਰਿਸ ਦੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਬੁੱਧਵਾਰ ਨੂੰ ਫਰਾਂਸਿਸੀ ਮੈਗਜ਼ੀਨ 'ਤੇ ਹੋਏ ਹਮਲੇ ਵਿਚ 10 ਪੱਤਰਕਾਰਾਂ ਸਮੇਤ 12 ਲੋਕ ਮਾਰੇ ਗਏ ਸਨ। ਇਸ ਮੈਗਜ਼ੀਨ ਨੇ ਆਪਣੇ ਸਾਬਕਾ ਸੰਸਕਰਣਾਂ ਵਿਚ ਪੈਗੰਬਰ ਮੁਹੰਮਦ ਸਾਹਬ ਦੇ ਕਈ ਕਾਰਟੂਨ ਛਾਪੇ ਸਨ। ਅੱਤਵਾਦੀਆਂ ਨੇ ਇਸ ਨੂੰ ਇਤਰਾਜ਼ਯੋਗ ਮੰਨਦੇ ਹੋਏ ਇਹ ਹਮਲੇ ਕੀਤਾ। ਅਲਕਾਇਦਾ ਨੇ ਪੈਰਿਸ ਵਿਚ ਪਿਛਲੇ ਐਤਵਾਰ ਨੂੰ ਇਸ ਹਮਲੇ ਦੇ ਵਿਰੋਧ ਵਿਚ ਹੋਈ ਰੈਲੀ ਦਾ ਮਜ਼ਾਕ ਵੀ ਉਡਾਇਆ ਹੈ।
ਏਅਰ ਏਸ਼ੀਆ ਤ੍ਰਾਸਦੀ: ਜਹਾਜ਼ ਦਾ ਧੜ ਮਿਲਿਆ, ਕੱਢੀਆਂ ਜਾਣਗੀਆਂ ਹੋਰ ਲਾਸ਼ਾਂ
NEXT STORY