ਇਸਲਾਮਾਬਾਦ- ਸਾਊਦੀ ਅਰਬ ਦੇ ਸ਼ਾਹ ਅਬਦੁੱਲਾ ਦਾ ਹਾਲ-ਚਾਲ ਪੁੱਛਣ ਲਈ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਵੀਰਵਾਰ ਨੂੰ ਰਿਆਦ ਲਈ ਰਵਾਨਾ ਹੋ ਗਏ।ਅਬਦੁੱਲਾ ਕੁਝ ਦਿਨਾਂ ਤੋਂ ਬੀਮਾਰ ਹਨ।ਵਿਦੇਸ਼ ਮੰਤਰਾਲਾ ਨੇ ਇਥੇ ਇੱਕ ਬਿਆਨ 'ਚ ਕਿਹਾ, ''ਸ਼ਰੀਫ, ਪਾਕਿਸਤਾਨ ਦੀ ਆਵਾਮ ਅਤੇ ਸਰਕਾਰ ਵਲੋਂ ਸ਼ਾਹ ਦੇ ਛੇਤੀ ਸਿਹਤਮੰਦ ਹੋਣ ਅਤੇ ਲੰਬੇ ਜੀਵਨ ਦੀ ਕਾਮਨਾ ਸਬੰਧੀ ਸ਼ੁਭਕਾਮਾਨਾਵਾਂ ਦੇਣ ਗਏ ਹਨ। ''ਅਬਦੁੱਲਾ (90) ਨੇ 2005 'ਚ ਗੱਦੀ ਸਾਂਭੀ ਸੀ ਅਤੇ ਪਿਛਲੇ ਕੁਝ ਸਾਲਾਂ ਵਿਚ ਉਹ ਵਾਰ-ਵਾਰ ਬੀਮਾਰੀ ਨਾਲ ਪੀੜਤ ਹੁੰਦੇ ਰਹੇ ਹੈ। ਬਿਆਨ 'ਚ ਕਿਹਾ ਗਿਆ ਹੈ, ''ਉਥੇ ਉਹ ਦੋਹਾਂ ਦੇਸ਼ਾਂ ਦੇ ਦੋਸਤਾਨਾ ਸਬੰਧਾਂ 'ਤੇ ਵਿਚਾਰ-ਵਟਾਂਦਰਾ ਕਰਣਗੇ, ਜਿਨ੍ਹਾਂ 'ਚ ਆਰਥਕ, ਰੱਖਿਆ ਅਤੇ ਸੁਰੱਖਿਆ ਸਹਿਯੋਗ ਵਰਗੇ ਮੁੱਦੇ ਵੀ ਸ਼ਾਮਲ ਹਨ।'' ਇਹ ਇਨ੍ਹਾਂ ਦੋਹਾਂ ਦੇਸ਼ਾਂ 'ਚ ਇੱਕ ਸਾਲ ਅੰਦਰ ਤੀਜੀ ਉੱਚ ਪੱਧਰੀ ਮੁਲਾਕਾਤ ਹੈ, ਜੋ ਕਿ ਦੋਹਾਂ ਦੇਸ਼ਾਂ ਦੀ ਗਰਮਜੋਸ਼ੀ ਨੂੰ ਦਰਸ਼ਾਉਂਦੀ ਹੈ।
ਪਾਕਿ ਨੇ ਦੋ ਹੋਰ ਅੱਤਵਾਦੀਆਂ ਨੂੰ ਦਿੱਤੀ ਫਾਂਸੀ
NEXT STORY