ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹਾਂ: ਕੋਹਲੀ
ਮੈਲਬੌਰਨ- ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵਨਡੇ 'ਚ ਟੀਮ ਇੰਡੀਆ ਦੀ ਅਗਵਾਈ ਕਰਨ ਲਈ ਤਿਆਰ ਭਾਰਤੀ ਵਨਡੇ ਟੀਮ ਦੇ ਕਪਾਤਨ ਐੱਮ.ਐੱਸ ਧੋਨੀ ਨੇ ਅੱਜ ਕਿਹਾ ਕਿ ਉਸ ਦੀ ਟੀਮ ਅਗਲੇ ਮਹੀਨੇ ਸ਼ੁਰੂ ਹੋ ਰਹੇ ਵਿਸ਼ਵ ਕੱਪ 'ਚ ਖਿਤਾਬ ਦੀ ਰੱਖਿਆ ਕਰਨ ਲਈ ਆਪਣਾ ਪਿਛਲਾ ਪ੍ਰਦਰਸ਼ਨ ਦੁਹਰਾਉਣਾ ਚਾਹੇਗੀ।
ਧੋਨੀ ਨੇ ਇੱਥੇ ਟੀਮ ਦੇ ਸਪਾਂਸਰ ਨਾਈਕ ਵਲੋਂ ਤਿਆਰ ਕੀਤੀ ਗਈ ਟੀਮ ਦੀ ਨਵੀਂ ਵਨਡੇ ਕਿਟ ਦੇ ਲਾਂਚ ਮੌਕੇ ਕਿਹਾ ਕਿ ਅਸੀਂ ਯਕੀਨਨ 2011 ਦਾ ਆਪਣਾ ਪ੍ਰਦਰਸ਼ਨ ਦੁਹਰਾਉਣਾ ਚਾਹਾਂਗੇ ਪਰ ਵਾਤਾਵਰਣ 'ਚ ਬਦਲਾਅ ਮਹੱਤਵਪੂਰਨ ਹੋਵੇਗਾ ਅਤੇ ਸਾਨੂੰ ਉਸ ਦੇ ਅਨੁਸਾਰ ਖੇਡਣਾ ਹੋਵੇਗਾ। ਅਸੀਂ ਪਿਛਲੇ ਕੁਝ ਸਾਲਾਂ ਤੋਂ ਵਨਡੇ 'ਚ ਜਿੱਦਾ ਦਾ ਵੀ ਪ੍ਰਦਰਸ਼ਨ ਕੀਤਾ ਅਸੀਂ ਉਸ ਨਾਲੋਂ ਵਧੀਆ ਪ੍ਰਦਰਸ਼ਨ ਨੂੰ ਆਪਣਾ ਮਕਸਦ ਬਣਾਵਾਂਗੇ ਅਤੇ ਆਸ ਹੈ ਕਿ ਅਸੀਂ 29 ਮਾਰਚ ਨੂੰ ਇੱਥੇ ਹੋਣ ਵਾਲੇ ਵਿਸ਼ਵ ਕੱਪ ਦੇ ਫਾਈਨਲ 'ਚ ਦੁਬਾਰਾ ਉਤਰਾਂਗੇ।
ਚਾਰ ਟੈਸਟ ਮੈਚਾਂ ਦੀ ਲੜੀ 'ਚ ਸ਼ਾਨਦਾਰ ਲੈਅ 'ਚ ਦਿਖਿਆ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਉਹ ਤਿਕੋਣੀ ਲੜੀ ਅਤੇ ਉਸ ਤੋਂ ਬਾਅਦ ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹੈ। ਕੋਹਲੀ ਨੇ ਕਿਹਾ ਕਿ ਚਾਹੇ ਤੁਸੀਂ ਟੈਸਟ 'ਚ ਖੇਡ ਰਹੇ ਹੋ ਜਾਂ ਵਨਡੇ 'ਚ, ਸਾਡੀ ਦਿਮਾਗੀ ਸੋਚ ਨਹੀਂ ਬਦਲੀ, ਜਦੋਂ ਮੈਂ ਮੁਲਕ ਦੀ ਨੁਮਾਇੰਦਗੀ ਕਰਦਾ ਹਾਂ ਤਾਂ ਮੇਰੇ ਲਈ ਹਰ ਮੈਚ ਮਹੱਤਵਪੂਰਨ ਹੁੰਦਾ ਹੈ। ਕੋਹਲੀ ਨੇ ਕਿਹਾ ਕਿ ਇਕ ਤੋਂ ਬਾਅਦ ਇਕ ਵਿਸ਼ਵ ਕੱਪ ਜਿੱਤ ਨੌਜਵਾਨ ਟੀਮ ਲਈ ਚੰਗਾ ਮੀਲ ਦਾ ਪੱਥਰ ਸਾਬਤ ਹੋਵੇਗੀ।
ਕੀ ਰੋਨਾਲਡੋ ਤੇ ਇਰੀਨਾ ਸ਼ਾਇਕ ਦਾ ਬ੍ਰੇਕ-ਅੱਪ ਹੋ ਗਿਆ ਹੈ?
NEXT STORY