ਰਸ਼ੀਅਨ ਸੁਪਰਮਾਡਲ ਇਰੀਨਾ ਸ਼ਾਇਕ ਨੇ ਆਪਣੇ ਪ੍ਰੇਮੀ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੂੰ ਟਵਿੱਟਰ 'ਤੇ 'ਅਨਫੋਲੋਇੰਗ' ਕਰਕੇ ਉਸ ਨਾਲੋਂ ਵੱਖ ਹੋਣ ਦੇ ਸੰਕੇਤ ਦਿੱਤੇ ਹਨ।
ਇਹ ਖੁਬਸੂਰਤ ਜੋੜੀ 2010 ਤੋਂ ਡੇਟਿੰਗ ਕਰ ਰਹੀ ਸੀ ਅਤੇ ਸ਼ਾਇਦ ਹੁਣ ਅਲੱਗ ਹੋ ਚੁੱਕੀ ਹੈ। ਅਜਿਹਾ ਸਮਝਿਆ ਜਾ ਰਿਹਾ ਹੈ ਕਿ ਲਗਾਤਾਰ ਦੂਜੀ ਵਾਰ ਬੈਲੂਨ ਡੀ'ਓਰ ਜਿੱਤਣ ਵਾਲੇ, 29 ਸਾਲਾਂ ਦਿੱਗਜ ਨੂੰ ਰਸ਼ੀਅਨ ਸੁੰਦਰੀ ਨੇ ਛੱਡ ਦਿੱਤਾ ਅਤੇ ਉਹ ਜਿਊਰਿਖ ਵਿਖੇ ਹੋਏ ਐਵਾਰਡ ਸਮਾਰੋਹ 'ਚ ਵੀ ਗੈਰ-ਹਾਜ਼ਰ ਸੀ।
ਰੀਅਲ ਮੈਡ੍ਰਿਡ ਦੇ ਸਟਾਰ ਨੇ ਵੀ ਐਵਾਰਡ ਇਕੱਤਰ ਕਰਦੇ ਸਮੇਂ 29 ਸਾਲਾਂ ਸੁੰਦਰੀ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ।
ਇਹ ਦੱਸਿਆ ਗਿਆ ਹੈ ਕਿ ਚੀਜ਼ਾਂ ਉਦੋਂ ਤੋਂ ਖਰਾਬ ਹੋਣੀਆਂ ਸ਼ੁਰੂ ਹੋਈਆਂ ਜਦੋਂ ਮਾਡਲ ਕ੍ਰਿਸਮਿਸ ਦੀ ਯੋਜਨਾ 'ਤੇ ਸਟ੍ਰਾਈਕਰ ਦੀ ਮਾਤਾ ਨਾਲ ਕਥਿਤ ਤੌਰ 'ਤੇ ਝਗੜ ਪਈ ਸੀ। ਇਸ ਤੋਂ ਇਲਾਵਾ ਰੋਨਾਲਡੋ ਨੇ ਵੀ ਉਸ ਨੂੰ 6 ਜਨਵਰੀ ਨੂੰ ਜਨਮਦਿਨ ਦੀ ਵਧਾਈ ਵੀ ਨਹੀਂ ਦਿੱਤੀ ਅਤੇ ਇਸ ਦੀ ਬਜਾਏ ਉਸ ਦਿਨ ਦੁੱਬਈ ਵਿਖੇ ਇਕ ਫਲਾਈਟ ਦੇ ਪ੍ਰੋਮੋਸ਼ਨ ਲਈ ਟਵੀਟ ਕੀਤਾ।
ਕ੍ਰਿਸ ਵੋਕਸ ਦਾ ਲਾਜਵਾਬ ਕੈਚ, ਤੁਹਾਨੂੰ ਵੀ ਕਰ ਦਏਗਾ ਹੈਰਾਨ (ਵੀਡੀਓ)
NEXT STORY