ਇਕ ਦਿਨ ਇਕ ਚੇਲੇ ਨੇ ਗੁਰੂ ਕੋਲੋਂ ਪੁੱਛਿਆ,''ਗੁਰੂਦੇਵ, ਤੁਹਾਡੀ ਨਜ਼ਰ ਵਿਚ ਇਹ ਸੰਸਾਰ ਕੀ ਹੈ?'' ਇਸ 'ਤੇ ਗੁਰੂ ਨੇ ਇਕ ਕਥਾ ਸੁਣਾਈ।
ਇਕ ਨਗਰ 'ਚ ਇਕ ਸ਼ੀਸ਼ਮਹਿਲ ਸੀ। ਮਹਿਲ ਦੀ ਹਰੇਕ ਦੀਵਾਰ 'ਤੇ ਸੈਂਕੜੇ ਸ਼ੀਸ਼ੇ ਜੁੜੇ ਹੋਏ ਸਨ। ਇਕ ਦਿਨ ਇਕ ਗੁੱਸੇਖੋਰ ਕੁੱਤਾ ਮਹਿਲ ਵਿਚ ਵੜ ਗਿਆ। ਮਹਿਲ ਦੇ ਅੰਦਰ ਉਸਨੂੰ ਸੈਂਕੜੇ ਕੁੱਤੇ ਦਿਸੇ, ਜੋ ਨਾਰਾਜ਼ ਅਤੇ ਦੁਖੀ ਲੱਗ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਉਹ ਉਨ੍ਹਾਂ 'ਤੇ ਭੌਂਕਣ ਲੱਗਾ। ਉਸਨੂੰ ਸੈਂਕੜੇ ਕੁੱਤੇ ਆਪਣੇ ਉੱਤੇ ਭੌਂਕਦੇ ਦਿਸਣ ਲੱਗੇ। ਉਹ ਡਰ ਕੇ ਉਥੋਂ ਭੱਜ ਗਿਆ। ਕੁਝ ਦੇਰ ਬਾਅਦ ਉਸਨੇ ਮਨ ਹੀ ਮਨ ਵਿਚ ਸੋਚਿਆ ਕਿ ਇਸ ਤੋਂ ਕੋਈ ਬੁਰੀ ਜਗ੍ਹਾ ਨਹੀਂ ਹੋ ਸਕਦੀ।
ਕੁਝ ਦਿਨਾਂ ਬਾਅਦ ਇਕ ਹੋਰ ਕੁੱਤਾ ਸ਼ੀਸ਼ਮਹਿਲ ਪਹੁੰਚਿਆ। ਉਹ ਖੁਸ਼ਮਿਜਾਜ਼ ਅਤੇ ਜ਼ਿੰਦਾਦਿਲ ਸੀ। ਮਹਿਲ ਵਿਚ ਵੜਦੇ ਹੀ ਉਸਨੂੰ ਸੈਂਕੜੇ ਕੁੱਤੇ ਦੁਮ ਹਿਲਾ ਕੇ ਸਵਾਗਤ ਕਰਦੇ ਹੋਏ ਦਿਸੇ। ਉਸਦਾ ਆਤਮ-ਵਿਸ਼ਵਾਸ ਵਧਿਆ ਅਤੇ ਖੁਸ਼ ਹੋ ਕੇ ਸਾਹਮਣੇ ਦੇਖਿਆ ਤਾਂ ਸੈਂਕੜੇ ਕੁੱਤੇ ਖੁਸ਼ੀ ਜਤਾਉਂਦੇ ਹੋਏ ਨਜ਼ਰ ਆਏ। ਉਸਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਜਦੋਂ ਉਹ ਮਹਿਲ ਤੋਂ ਬਾਹਰ ਆਇਆ ਤਾਂ ਉਸਨੇ ਮਹਿਲ ਨੂੰ ਦੁਨੀਆ ਦਾ ਸਭ ਤੋਂ ਉਤਮ ਸਥਾਨ ਅਤੇ ਉਸਦੇ ਤਜਰਬੇ ਨੂੰ ਆਪਣੇ ਜੀਵਨ ਦਾ ਸਭ ਤੋਂ ਵਧੀਆ ਤਜਰਬਾ ਮੰਨਿਆ। ਉਥੇ ਮੁੜ ਆਉਣ ਦਾ ਸੰਕਲਪ ਲੈ ਕੇ ਉਹ ਉਥੋਂ ਰਵਾਨਾ ਹੋਇਆ।
ਕਥਾ ਖਤਮ ਕਰਦੇ ਹੋਏ ਗੁਰੂ ਨੇ ਚੇਲੇ ਨੂੰ ਕਿਹਾ,''ਸੰਸਾਰ ਵੀ ਇਸੇ ਤਰ੍ਹਾਂ ਦਾ ਸ਼ੀਸ਼ਮਹਿਲ ਹੈ, ਜਿਸ ਵਿਚ ਵਿਅਕਤੀ ਆਪਣੇ ਵਿਚਾਰਾਂ ਦੇ ਅਨੁਸਾਰ ਹੀ ਪ੍ਰਤੀਕਿਰਿਆ ਪਾਉਂਦਾ ਹੈ।
ਜੋ ਲੋਕ ਸੰਸਾਰ ਨੂੰ ਆਨੰਦ ਦਾ ਬਾਜ਼ਾਰ ਮੰਨਦੇ ਹਨ, ਉਹ ਇਥੋਂ ਹਰ ਤਰ੍ਹਾਂ ਦੇ ਸੁੱਖ ਅਤੇ ਆਨੰਦ ਦਾ ਅਨੁਭਵ ਲੈ ਕੇ ਜਾਂਦੇ ਹਨ। ਜੋ ਲੋਕ ਇਸਨੂੰ ਦੁੱਖਾਂ ਦੀ ਜੇਲ ਸਮਝਦੇ ਹਨ, ਉਨ੍ਹਾਂ ਦੀ ਝੋਲੀ ਵਿਚ ਦੁੱਖਾਂ ਤੋਂ ਸਿਵਾਏ ਹੋਰ ਕੁਝ ਨਹੀਂ ਪੈਂਦਾ।
ਜੀਵਨ ਤਾਂ ਕਦੇ ਵੀ ਖਤਮ ਹੋ ਜਾਵੇਗਾ
NEXT STORY